FacebookTwitterg+Mail

ਹਾਲੀਵੁੱਡ ਦੀ ਇਸ ਫਿਲਮ ਦੀ ਡਬਿੰਗ ਦਾ ਕੰਮ ਐਸ਼ਵਰਿਆ ਨੇ ਕੀਤਾ 3 ਦਿਨਾਂ 'ਚ ਪੂਰਾ

aishwarya to dub in hindi for angelina jolie in maleficent the mistress of evil
15 October, 2019 02:50:31 PM

ਜਲੰਧਰ (ਬਿਊਰੋ) — ਹਾਲੀਵੁੱਡ ਦੀਆਂ ਫਿਲਮਾਂ 'ਚ ਹੁਣ ਬਾਲੀਵੁੱਡ ਦੇ ਕਲਾਕਾਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਕਿਉਂਕਿ ਵਿਦੇਸ਼ਾਂ ਨਾਲ-ਨਾਲ ਇਹ ਫਿਲਮਾਂ ਭਾਰਤ 'ਚ ਵੀ ਰਿਲੀਜ਼ ਕੀਤੀਆਂ ਜਾ ਰਹੀਆਂ ਹਨ। ਪਹਿਲਾਂ ਸ਼ਾਹਰੁਖ ਖਾਨ ਨੇ ਅਤੇ ਉਨ੍ਹਾਂ ਦੇ ਪੁੱਤਰ ਆਰੀਅਨ ਖਾਨ ਨੇ 'ਦਿ ਲਾਇਨ ਕਿੰਗ' ਫਿਲਮ ਲਈ ਮੁੱਖ ਕਿਰਦਾਰਾਂ ਲਈ ਆਪਣੀ ਆਵਾਜ਼ ਦਿੱਤੀ ਸੀ ਪਰ ਹੁਣ ਐਸ਼ਵਰਿਆ ਰਾਏ ਬੱਚਨ ਨੇ ਵੀ ਮੈਲਿਫਿਸੇਂਟ ਮਿਸਟ੍ਰੈੱਸ ਆਫ ਈਵਲ' ਲਈ ਆਪਣੀ ਆਵਾਜ਼ ਦਿੱਤੀ ਹੈ। ਹਾਲੀਵੁੱਡ ਲਗਾਤਾਰ ਆਪਣੀਆਂ ਵੱਡੇ ਬਜਟ ਦੀਆਂ ਫਿਲਮਾਂ ਨੂੰ ਹਿੰਦੀ ਤੋਂ ਇਲਾਵਾ ਤਾਮਿਲ, ਤੇਲਗੂ ਤੇ ਹੋਰਨਾਂ ਭਾਸ਼ਾਵਾਂ 'ਚ ਡਬ ਕਰਕੇ ਰਿਲੀਜ਼ ਕਰ ਰਿਹਾ ਹੈ। ਬੀਤੇ ਦਿਨੀਂ ਰਿਲੀਜ਼ ਹੋਈ 'ਦਿ ਲਾਇਨ ਕਿੰਗ' ਫਿਲਮ 'ਚ ਸ਼ਾਹਰੁਖ ਖਾਨ ਤੇ ਉਨ੍ਹਾਂ ਦੇ ਪੁੱਤਰ ਆਰੀਅਨ ਖਾਨ ਨੇ ਮੁੱਖ ਕਿਰਦਾਰਾਂ ਲਈ ਆਪਣੀ ਆਵਾਜ਼ ਦਿੱਤੀ ਸੀ।

Maleficent: Mistress Of Evil के लिए इमेज परिणाम

ਦੱਸ ਦਈਏ ਕਿ ਹੁਣ ਪਹਿਲੀ ਵਾਰ ਐਸ਼ਵਰਿਆ ਰਾਏ ਬੱਚਨ ਨੇ ਹਾਲੀਵੁੱਡ ਫਿਲਮ 'ਮੈਲਿਫਿਸੇਂਟ ਮਿਸਟ੍ਰੈਸ ਆਫ ਏਵਿਲ' ਦੇ ਹਿੰਦੀ ਵਰਜ਼ਨ 'ਚ ਐਂਜਲੀਨਾ ਜੋਲੀ ਦੇ ਕਿਰਦਾਰ ਨੂੰ ਆਪਣੀ ਆਵਾਜ਼ ਦਿੱਤੀ ਹੈ। ਐਸ਼ਵਰਿਆ ਮੁਤਾਬਕ ਇਸ ਦੀ ਡਬਿੰਗ ਕਰਨ 'ਚ ਉਨ੍ਹਾਂ ਨੂੰ ਤਿੰਨ ਦਿਨ ਲੱਗੇ। ਹਿੰਦੀ 'ਚ ਫਿਲਮ ਦੇ ਡਾਇਲਾਗ ਮਿਊਰ ਪੁਰੀ ਨੇ ਲਿਖੇ ਹਨ। ਐਸ਼ਵਰਿਆ ਮੁਤਾਬਕ, ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਇਸ ਫਿਲਮ ਦਾ ਪਹਿਲਾ ਭਾਗ ਆਪਣੀ ਧੀ ਅਰਾਧਿਆ ਨਾਲ ਦੇਖਿਆ ਸੀ। ਇਸ ਤੋਂ ਦੋ ਦਿਨ ਬਾਅਦ ਹੀ ਉਨ੍ਹਾਂ ਨੂੰ ਇਸ ਫਿਲਮ ਦੀ ਸੀਕਵਲ ਦੇ ਡਬਿੰਗ ਦਾ ਪ੍ਰਸਤਾਵ ਮਿਲ ਗਿਆ।

Maleficent: Mistress Of Evil के लिए इमेज परिणाम


Tags: Aishwarya Rai BachchanDubHindiAngelina JolieMaleficent The Mistress of Evil

Edited By

Sunita

Sunita is News Editor at Jagbani.