FacebookTwitterg+Mail

'ਪਦਮਾਵਤ' ਤੇ 'ਪੈਡਮੈਨ' ਕਰਕੇ 'ਅਯਾਰੀ' ਦੀ ਰਿਲੀਜ਼ 'ਚ ਆਇਆ ਬਦਲਾਅ

aiyaary
08 January, 2018 06:40:08 PM

ਮੁੰਬਈ (ਬਿਊਰੋ)— 'ਪਦਮਾਵਤ', 'ਪੈਡਮੈਨ' ਅਤੇ 'ਅਯਾਰੀ' ਦੀ ਰਿਲੀਜ਼ ਡੇਟ ਪਿੱਛਲੇ ਕਾਫੀ ਸਮੇਂ ਤੋਂ ਲਟਕੀ ਹੋਈ ਸੀ। ਅਕਸ਼ੇ ਕੁਮਾਰ ਸਟਾਰਰ ਫਿਲਮ 'ਪੈਡਮੈਨ' ਦੀ ਰਿਲੀਜ਼ ਡੇਟ ਪਹਿਲਾਂ ਹੀ 25 ਜਨਵਰੀ ਕਨਫਰਮ ਕਰ ਦਿੱਤੀ ਹੈ, ਉੱਥੇ ਹੀ ਜਾਣਕਾਰੀ ਮੁਤਾਬਕ 'ਪਦਮਾਵਤ' 25 ਜਨਵਰੀ ਨੂੰ ਰਿਲੀਜ਼ ਹੋਵੇਗੀ। ਮਨੋਜਵਾਜ ਪਾਈ ਅਤੇ ਸਿਧਾਰਥ ਮਲਹੋਤਰਾ ਸਟਾਰਰ ਫਿਲਮ 'ਅਯਾਰੀ' ਪਹਿਲਾਂ 26 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਹੁਣ 'ਪਦਮਾਵਤ' ਅਤੇ 'ਪੈਡਮੈਨ' ਨੂੰ ਦੇਖਦੇ ਹੋਏ ਫਿਲਮ ਦੇ ਮੇਕਰਜ਼ ਨੇ ਆਪਣੀ ਰਿਲੀਜ਼ ਡੇਟ ਅੱਗੇ ਵਧਾ ਕੇ 9 ਫਰਵਰੀ ਕਰ ਦਿੱਤੀ ਹੈ। ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ। ਹਾਲਾਕਿ ਫਿਲਮ ਮੇਕਰਜ਼ ਵਲੋਂ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਕ ਐਲਾਨ ਨਹੀਂ ਹੋਇਆ ਹੈ।

ਦੱਸਣਯੋਗ ਹੈ ਕਿ 'ਅਯਾਰੀ' 'ਚ ਸਿਧਾਰਥ ਮਲਹੋਤਰਾ ਜੈ ਬਖਸ਼ੀ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ ਜੋ ਇਕ ਆਰਮੀ ਅਫਸਰ ਦੀ ਭੂਮਿਕਾ ਨਿਭਾਅ ਰਹੇ ਹਨ। ਨਿਰਦੇਸ਼ਕ ਨੀਰਜ਼ ਪਾਂਡੇ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ਬੀਤੇ ਦਿਨੀਂ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ ਜਿਸਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।


Tags: Aiyaary Padmavat Pad Man Sidharth Malhotra Release Date Hindi Film