FacebookTwitterg+Mail

ਸੈਂਸਰ ਬੋਰਡ ਵਲੋਂ 'ਅਯਾਰੀ' ਨੂੰ ਮਿਲਿਆ U/A ਸਰਟੀਫਿਕੇਟ

aiyaary
08 February, 2018 11:45:47 AM

ਮੁੰਬਈ (ਬਿਉੂਰੋ)— 'ਅਯਾਰੀ' ਦੇ ਫਿਲਮ ਮੇਕਰਜ਼ ਨੂੰ ਸੈਂਸਰ ਬੋਰਡ ਵਲੋਂ ਹਰੀ ਝੰਡੀ ਮਿਲ ਗਈ ਹੈ। ਇਹ ਫਿਲਮ 16 ਫਰਵਰੀ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਇਹ ਫਿਲਮ 'ਪੈਡਮੈਨ' ਨਾਲ ਸ਼ੁਕਰਵਾਰ ਨੂੰ ਰਿਲੀਜ਼ ਹੋਣੀ ਸੀ। ਨਿਰਮਾਤਾਵਾਂ ਵਲੋਂ ਜਾਰੀ ਕੀਤੇ ਗਏ ਇਕ ਬਿਆਨ ਮੁਤਾਬਕ ਸੈਂਸਰ ਬੋਰਡ ਵਲੋਂ ਫਿਲਮ ਦੀ ਸਮੀਖਿਆ ਕਰਨ ਤੋਂ ਬਾਅਦ ਉਨ੍ਹਾਂ ਵਲੋਂ ਪਿੱਛਲੇ ਹਫਤੇ ਰੱਖਿਆ ਮੰਤਰਾਲੇ ਨੂੰ ਫਿਲਮ 'ਅਯਾਰੀ' ਦਿਖਾਈ ਗਈ ਸੀ।
ਸਕ੍ਰੀਨਿੰਗ ਤੋਂ ਬਾਅਦ ਫਿਲਮ 'ਚ ਕੁਝ ਸੋਧਾਂ ਦੀ ਮੰਗ ਕੀਤੀ ਗਈ ਜਿਸ ਤੋਂ ਬਾਅਦ ਸੈਂਸਰ ਬੋਰਡ ਵਲੋਂ ਫਿਲਮ ਨੂੰ ਮੰਗਲਵਾਰ ਯੂ. ਏ ਸਰਟੀਫਿਕੇਟ ਜਾਰੀ ਕੀਤਾ ਗਿਆ। ਫਿਲਮ ਨਿਰਦੇਸ਼ਕ ਨੀਰਜ਼ ਪਾਂਡੇ ਨੇ ਟਵਿਟਰ 'ਤੇ ਸੈਂਸਰ ਬੋਰਡ ਵਲੋਂ ਮਿਲੇ ਸਰਟੀਫਿਕੇਟ ਦੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਨਾਲ ਉਨ੍ਹਾਂ ਲਿਖਿਆ, ''ਆਖਿਰ ਇਹ ਮਿਲ ਹੀ ਗਿਆ, 'ਅਯਾਰੀ' ਲਈ ਰਸਤਾ ਸਾਫ, 'ਸੀ. ਬੀ. ਐੱਸ. ਐੱਫ.' ਇੰਡੀਆ ਦਾ ਧੰਨਵਾਦ. ਐਮ.ਓਡੀ ਨੂੰ ਧੰਨਵਾਦ, 16 ਫਰਵਰੀ ਨੂੰ ਕਰੀਬੀ ਸਿਨੇਮਾਘਰਾਂ 'ਚ ਮਿਲਦੇ ਹਾਂ''। ਫਿਲਮ 'ਚ ਸਿਧਾਰਥ ਮਲਹੋਤਰਾ ਤੋਂ ਇਲਾਵਾ ਮਨੋਜ ਵਾਜਪਾਈ, ਰਕੁਲ ਪ੍ਰੀਤ ਸਿੰਘ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ।


Tags: Aiyaary Rakul Preet Singh Sidharth Malhotra Manoj Bajpayee Censor Board Hindi Film

Edited By

Kapil Kumar

Kapil Kumar is News Editor at Jagbani.