FacebookTwitterg+Mail

Box Office : 'ਅਯਾਰੀ' 'ਤੇ ਭਾਰੀ ਪੈ ਰਹੀ ਹੈ 'ਬਲੈਕ ਪੈਂਥਰ', ਜਾਣੋ ਕਲੈਕਸ਼ਨ

aiyaary
18 February, 2018 07:15:55 PM

ਮੁੰਬਈ (ਬਿਊਰੋ)— ਮਾਰਵਲ ਸਟੂਡਿਓਜ਼ ਦੀ 'ਬਲੈਕ ਪੈਂਥਰ' ਨੇ ਭਾਰਤੀ ਸਿਨੇਮਾਘਰਾਂ 'ਚ ਰਿਲੀਜ਼ ਦੇ 2 ਦਿਨ ਬਾਅਦ ਹੀ ਬਾਲੀਵੁੱਡ ਫਿਲਮ 'ਅਯਾਰੀ' ਨੂੰ ਪਿੱਛੇ ਛੱਡ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਭਾਰਤੀ ਬਾਕਸ ਆਫਿਸ 'ਤੇ 'ਬਲੈਕ ਪੈਂਥਰ' ਨੇ ਰਿਲੀਜ਼ ਦੇ ਪਹਿਲੇ ਦਿਨ 5.60 ਕਰੋੜ ਦੀ ਕਮਾਈ ਕੀਤੀ ਹੈ ਪਰ ਦੂਜੇ ਦਿਨ ਫਿਲਮ ਦੀ ਕਮਾਈ 'ਚ ਉਛਾਲ ਦੇਖਣ ਨੂੰ ਮਿਲਿਆ ਹੈ। ਫਿਲਮ ਨੇ ਦੂਜੇ ਦਿਨ ਸ਼ਨੀਵਾਰ 6.65 ਕਰੋੜ ਦੀ ਕਮਾਈ ਕਰ ਲਈ ਹੈ।

'ਅਯਾਰੀ' ਨੇ ਪਹਿਲੇ ਦਿਨ 3.36 ਕਰੋੜ ਦੀ ਕਮਾਈ ਕੀਤੀ ਹੈ, ਉੱਥੇ ਦੂਜੇ ਦਿਨ ਸ਼ਨੀਵਾਰ 4.04 ਕਰੋੜ ਦੀ ਕਮਾਏ ਹਨ। ਇਸ ਹਿਸਾਬ ਨਾਲ ਦੋ ਦਿਨਾਂ 'ਚ 'ਬਲੈਕ ਪੈਂਥਰ' ਨੇ 12.25 ਕਰੋੜ ਦਾ ਕਾਰੋਬਾਰ ਕਰ ਕੀਤਾ ਹੈ, ਉੱਥੇ ਹੀ ਨੀਰਜ਼ ਪਾਂਡੇ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਅਯਾਰੀ' ਹੁਣ ਤੱਕ ਸਿਰਫ 7.40 ਕਰੋੜ ਹੀ ਕਮਾ ਪਾਈ ਹੈ। 'ਬਲੈਕ ਪੈਂਥਰ' 'ਚ ਅਭਿਨੇਤਾ ਕੈਡਵਿਕ ਬੋਸਮੈਨ ਸੁਪਰਹੀਰੋ ਦੇ ਕਿਰਦਾਰ 'ਚ ਦਿਖਾਈ ਦੇ ਰਹੇ ਹਨ। 'ਅਯਾਰੀ' 'ਚ ਸਿਧਾਰਥ ਮਲਹੋਤਰਾ, ਮਨੋਜ ਵਾਜਪਾਈ, ਰਕੁਲ ਪ੍ਰੀਤ ਸਿੰਘ, ਅਨੁਪਮ ਖੇਰ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ।

 


Tags: Aiyaary Black Panther Sidharth Malhotra Manoj Bajpayee Box Office Hindi Film

Edited By

Kapil Kumar

Kapil Kumar is News Editor at Jagbani.