FacebookTwitterg+Mail

ਪਾਕਿ 'ਚ ਬੈਨ ਹੋਈ 'ਅਯਾਰੀ', 6 ਦਿਨਾਂ 'ਚ ਬਾਲੀਵੁੱਡ ਦੀ ਬੈਨ ਹੋਣ ਵਾਲੀ ਦੂਜੀ ਫਿਲਮ

aiyaary banned in pakistan
17 February, 2018 11:03:57 AM

ਮੁੰਬਈ(ਬਿਊਰੋ)— ਬੀਤੇ ਸ਼ੁੱਕਰਵਾਰ ਰਿਲੀਜ਼ ਹੋਈ ਨੀਰਜ ਪਾਂਡੇ ਦੀ ਫਿਲਮ 'ਅਯਾਰੀ' ਦੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਨਹੀਂ ਦਿਖ ਰਹੀਆਂ ਹਨ। ਦੂਜੀ ਫਿਲਮ ਨਾਲ ਰਿਲੀਜ਼ ਡੇਟ ਟਕਰਾਉਣ ਕਾਰਨ ਪਹਿਲਾਂ ਕਈ ਵਾਰ 'ਅਯਾਰੀ' ਦੀ ਰਿਲੀਜ਼ ਡੇਟ ਨੂੰ ਅੱਗੇ ਵਧਾਉਣਾ ਪਿਆ। ਫਿਰ ਫਿਲਮ ਦੀ ਕਹਾਣੀ 'ਤੇ ਵਿਵਾਦ ਹੋਇਆ, ਜਿਸ 'ਤੇ ਫੌਜ ਨੇ ਇਤਰਾਜ਼ ਜਤਾਇਆ। ਸਕ੍ਰੀਨਿੰਗ ਤੋਂ ਬਾਅਦ ਫਿਲਮ 'ਚ ਕੁਝ ਸੋਧਾਂ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਸੈਂਸਰ ਬੋਰਡ ਨੇ ਫਿਲਮ ਨੂੰ ਯੂ/ਏ ਸਰਟੀਫਿਕੇਟ ਦੇ ਦਿੱਤਾ, ਹਾਲਾਂਕਿ ਹੁਣ ਫਿਲਮ 'ਤੇ ਇਕ ਹੋਰ ਸੰਕਟ ਆ ਗਿਆ ਹੈ।

Punjabi Bollywood Tadka

ਫਿਲਮ ਭਾਰਤੀ ਸੈਨਾ ਦੀ ਕਹਾਣੀ ਨਾਲ ਜੁੜੀ ਹੈ ਤੇ ਦੇਸ਼ਭਗਤੀ ਤੋਂ ਪ੍ਰੇਰਿਤ ਹੈ, ਜਿਸ ਕਾਰਨ 'ਅਯਾਰੀ' ਨੂੰ ਪਾਕਿਸਤਾਨੀ ਸੈਂਸਰ ਬੋਰਡ ਨੇ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ। ਹੁਣ ਫਿਲਮ ਪਾਕਿਸਤਾਨ 'ਚ ਰਿਲੀਜ਼ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ 6 ਦਿਨ ਪਹਿਲਾਂ ਪਾਕਿਸਤਾਨ 'ਚ ਫਿਲਮ 'ਪੈਡਮੈਨ' ਨੂੰ ਵੀ ਰਿਲੀਜ਼ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ।

Punjabi Bollywood Tadka

ਅਜਿਹਾ ਨਹੀਂ ਹੈ ਕਿ ਨੀਰਜ ਪਾਂਡੇ ਦੀ ਇਹ ਕੋਈ ਪਹਿਲੀ ਫਿਲਮ ਹੈ, ਜੋ ਪਾਕਿਸਤਾਨ 'ਚ ਬੈਨ ਹੋਈ ਹੋਵੇ ਬਲਕਿ ਇਸ ਤੋਂ ਪਹਿਲਾਂ ਵੀ 'ਬੇਬੀ' ਤੇ 'ਨਾਮ ਸ਼ਬਾਨਾ' ਵੀ ਪਾਕਿਸਤਾਨ 'ਚ ਰਿਲੀਜ਼ ਨਹੀਂ ਹੋ ਸਕੀ ਸੀ। ਦੋਹਾਂ ਦੀ ਫਿਲਮ ਡਿਫੈਂਸ ਇੰਟੈਲੀਜੈਂਸ 'ਤੇ ਆਧਾਰਿਤ ਹੈ। ਮਨੋਜ ਬਾਜਪਈ ਤੇ ਸਿਧਾਰਥ ਮਲਹੋਤਰਾ ਸਟਾਰਰ ਇਹ ਫਿਲਮ ਸੈਨਾ ਦੇ ਦੋ ਅਜਿਹੇ ਅਧਿਕਾਰੀਆਂ ਦੀ ਕਹਾਣੀ ਹੈ, ਜਿਨ੍ਹਾਂ ਦੀ ਆਪਣੀ-ਆਪਣੀ ਵਿਚਾਰਧਾਰਾ ਹੈ ਤੇ ਇਸ ਦੌਰਾਨ ਉਨ੍ਹਾਂ ਦੇ ਫੈਸਲੇ ਦਾ ਟਕਰਾਅ ਉਭਰਦਾ ਹੈ।

Punjabi Bollywood Tadka

ਫਿਲਮ 'ਚ ਮੁੰਬਈ ਦੇ ਉਸ ਆਦਰਸ਼ ਹਾਊਸਿੰਗ ਸੋਸਾਇਟੀ ਘਪਲੇ ਦਾ ਵੀ ਜ਼ਿਕਰ ਹੈ, ਜੋ ਮਕਾਨ ਸੈਨਾ ਲਈ ਬਣਾਏ ਗਏ ਸਨ। ਫਿਲਮ 'ਚ ਮਨੋਜ ਬਾਜਪਈ ਤੇ ਸਿਧਾਰਥ ਮਲਹੋਤਰਾ ਤੋਂ ਇਲਾਵਾ ਰਕੁਲ ਪ੍ਰੀਤ  ਸਿੰਘ ਤੇ ਪੂਜਾ ਚੋਪੜਾ ਵੀ ਹੈ। ਫਿਲਮ ਦਾ ਬਜਟ ਲਗਭਗ 65 ਕਰੋੜ ਦੱਸਿਆ ਜਾ ਰਿਹਾ ਹੈ, ਜਿਸ 'ਚ ਪ੍ਰੋਡਕਸ਼ਨ ਕਾਸਟ 50 ਕਰੋੜ ਤੇ 15 ਕਰੋੜ ਦਾ ਪ੍ਰਮੋਸ਼ਨਲ ਕਾਸਟ ਹੈ।


Tags: Neeraj PandeyAiyaaryRakul Preet Singh Manoj BajpayeeSidharth Malhotra PadmanBannedPakistanਨੀਰਜ ਪਾਂਡੇਅੱਯਾਰੀ

Edited By

Chanda Verma

Chanda Verma is News Editor at Jagbani.