FacebookTwitterg+Mail

'ਅਯਾਰੀ' ਦੀ ਧੀਮੀ ਸ਼ੁਰੂਆਤ, ਵੀਕੈਂਡ 'ਚ 15 ਕਰੋੜ ਦਾ ਬਿਜ਼ਨੈੱਸ ਕਰ ਲੈਣ ਦੀ ਉਮੀਦ

aiyaary box office collection
17 February, 2018 11:08:00 AM

ਮੁੰਬਈ(ਬਿਊਰੋ)— ਨੀਰਜ ਪਾਂਡੇ ਵਲੋਂ ਨਿਰਦੇਸ਼ਿਤ ਫਿਲਮ 'ਅਯਾਰੀ' ਪਾਕਿਸਤਾਨ 'ਚ ਬੈਨ ਹੋ ਗਈ ਹੈ। ਇਸ ਤੋਂ ਇਲਾਵਾ 16 ਫਰਵਰੀ ਨੂੰ ਰਿਲੀਜ਼ ਹੋਈ ਫਿਲਮ 'ਅਯਾਰੀ' ਕਾਫੀ ਧੀਮੀ ਗਤੀ ਨਾਲ ਚੱਲ ਰਹੀ ਹੈ। ਮਨੋਜ ਬਾਜਪਈ, ਸਿਧਾਰਥ ਮਲਹੋਤਰਾ, ਰਕੁਲ ਪ੍ਰੀਤ, ਨਸੀਰੂਦੀਨ ਸ਼ਾਹ ਤੇ ਅਨੁਪਮ ਖੇਰ ਵਰਗੇ ਸਿਤਾਰਿਆਂ ਨਾਲ ਸਜੀ 'ਅਯਾਰੀ' ਦੇ ਬਾਰੇ 'ਚ ਟ੍ਰੇਡ ਐਨਾਲਿਸਟ ਦਾ ਕਹਿਣਾ ਹੈ ਕਿ ਫਿਲਮ ਪਹਿਲੇ ਦਿਨ 'ਚ ਤਕਰੀਬਨ 4.5 ਕਰੋੜ ਰੁਪਏ ਦੀ ਕਮਾਈ ਕਰ ਲਵੇਗੀ। ਜਿੱਥੋਂ ਤੱਕ ਗੱਲ ਪਹਿਲੇ ਵੀਕੈਂਡ ਦੀ ਹੈ, ਤਾਂ ਫਰਸਟ ਵੀਕੈਂਡ 'ਚ ਫਿਲਮ ਦੇ 15 ਕਰੋੜ ਦਾ ਬਿਜ਼ਨੈੱਸ ਕਰ ਲੈਣ ਦੀ ਉਮੀਦ ਹੈ। ਹਾਲਾਂਕਿ ਅਧਿਕਾਰਤ ਆਂਕੜੇ ਆਉਣੇ ਬਾਕੀ ਹਨ। ਫਿਲਮ ਦੇ ਟਰੇਲਰ ਨੂੰ ਯੂਟਿਊੂਬ ਤੇ ਬਾਕੀ ਸੋਸ਼ਲ ਨੈਟਵਰਕਿੰਗ ਸਾਈਟਸ 'ਤੇ ਚੰਗੀ ਪ੍ਰਤੀਕਿਰਿਆ ਮਿਲੀ ਸੀ। ਹਾਲਾਂਕਿ ਆਲੋਚਕਾਂ ਨੇ ਫਿਲਮ ਨੂੰ ਉਨਾਂ ਪਿਆਰ ਨਹੀਂ ਦਿੱਤਾ।

ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਫਿਲਮ ਨੂੰ ਕੁੱਲ 2 ਸਟਾਰ ਦਿੱਤੇ ਹਨ ਤੇ ਇਸ ਨੂੰ ਨਿਰਾਸ਼ਜਨਕ ਦੱਸਿਆ ਹੈ। ਫਿਲਮ ਨੂੰ ਭਾਰਤ 'ਚ 1754 ਸਕ੍ਰੀਨਸ ਮਿਲੀਆਂ ਹਨ ਤੇ ਬਾਕੀ ਦੇਸ਼ਾਂ 'ਚ ਇਸ ਨੂੰ 396 ਸਕ੍ਰੀਨਸ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਤਰ੍ਹਾਂ ਫਿਲਮ ਨੂੰ ਦੇਸ਼-ਦੁਨੀਆ 'ਚ ਕੁੱਲ 2150 ਸਕ੍ਰੀਨਸ ਮਿਲੀਆਂ ਹਨ, ਜਿਨ੍ਹਾਂ 'ਤੇ ਪ੍ਰਤੀਦਿਨ 6330 ਸ਼ੋਅ ਚਲਾਏ ਜਾਣਗੇ। ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਸ 'ਤ ਸਿਧਾਰਥ ਮਲਹੋਤਰਾ ਮੇਜਰ 'ਜੈ ਬਖਸ਼ੀ' ਦਾ ਕਿਰਦਾਰ ਨਿਭਾਅ ਰਹੇ ਹੈ ਤੇ ਮਨੋਜ ਬਾਜਪਈ 'ਕਰਨਲ ਅਭੈ ਸਿੰਘ' ਦੀ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦੀ ਕਹਾਣੀ ਮੁੱਖ ਰੂਪ ਨਾਲ ਮੇਜਰ 'ਜੈ ਬਖਸ਼ੀ' ਦੀ ਕਹਾਣੀ ਹੈ, ਜੋ ਕਿ ਡੀ. ਐੱਸ. ਡੀ. () ਯੁਨਿਟ ਦਾ ਹਿੱਸਾ ਹੈ। ਕੰਮ ਦੌਰਾਨ ਜੈ ਨੂੰ ਇਕ ਦਿਨ ਆਪਣੇ ਹੀ ਵਿਭਾਗ ਦੇ ਬਾਰੇ 'ਚ ਅਜਿਹੀ ਹੈਰਾਨੀਜਨਕ ਜਾਣਕਾਰੀ ਹੱਥ ਲੱਗਦੀ ਹੈ, ਜਿਸ ਤੋਂ ਬਾਅਦ ਉਹ ਅਚਾਨਕ ਗਾਇਬ ਹੋ ਜਾਂਦਾ ਹੈ।


Tags: Neeraj PandeyAiyaaryRakul Preet Singh Manoj BajpayeeSidharth MalhotraBannedPakistanBox Office Collection ਨੀਰਜ ਪਾਂਡੇਅੱਯਾਰੀ

Edited By

Chanda Verma

Chanda Verma is News Editor at Jagbani.