FacebookTwitterg+Mail

ਐਕਟਰ ਮਨੋਜ ਵਾਜਪਾਈ ਤੇ ਸਿਧਾਰਥ ਮਲਹੋਤਰਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

aiyaary star cast at golden temple
27 January, 2018 02:37:53 PM

ਅੰਮ੍ਰਿਤਸਰ(ਬਿਊਰੋ)— ਬਾਲੀਵੁੱਡ ਫਿਲਮ 'ਅਯਾਰੀ' ਦੀ ਸਟਾਰ ਕਾਸਟ ਅੱਜ ਸਵੇਰੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਇਨ੍ਹਾਂ ਸਿਤਾਰਿਆਂ ਨੇ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਫ਼ਿਲਮ ਦੀ ਕਾਮਯਾਬੀ ਲਈ ਅਰਦਾਸ ਕੀਤੀ।

Punjabi Bollywood Tadka

ਬਾਲੀਵੁੱਡ ਕਲਾਕਾਰ ਸਿਧਾਰਥ ਮਲਹੋਤਰਾ, ਮਨੋਜ ਵਾਜਪਾਈ, ਰਕੁਲ ਪ੍ਰੀਤ ਸਿੰਘ, ਪੂਜਾ ਚੋਪੜਾ ਅਤੇ ਨਿਰਦੇਸ਼ਕ ਨੀਰਜ ਪਾਂਡੇ ਨੇ ਅੱਜ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਕਿਹਾ ਕਿ ਉਨ੍ਹਾਂ ਵਲੋਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਹੈ ਕਿ ਫ਼ਿਲਮ ਨੂੰ ਕਾਮਯਾਬੀ ਮਿਲੇ।

Punjabi Bollywood Tadka

ਜਾਣਕਾਰੀ ਮੁਤਾਬਕ ਇਹ ਫ਼ਿਲਮ 9 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਫ਼ਿਲਮ ਦੇ ਨਿਰਦੇਸ਼ਕ ਅਤੇ ਕਲਾਕਾਰ 'ਗੁਰੂ ਕੀ ਨਗਰੀ' ਪਹੁੰਚੇ ਹੋਏ ਹਨ।

Punjabi Bollywood Tadka

ਇਨ੍ਹਾਂ ਕਲਾਕਾਰਾਂ ਨੇ ਬੀਤੇ ਦਿਨ ਅਟਾਰੀ ਸਰਹੱਦ ਤੇ ਪਾਕਿਸਤਾਨ ਰੇਂਜਰਾਂ ਅਤੇ ਬੀ. ਐੱਸ. ਐੱਫ. ਜਵਾਨਾਂ ਵਿਚਾਲੇ ਹੋਣ ਵਾਲੀ ਪਰੇਡ ਵੀ ਦੇਖੀ ਅਤੇ ਉੱਥੇ ਵੀ ਆਪਣੀ ਫ਼ਿਲਮ ਦਾ ਪ੍ਰਚਾਰ ਵੀ ਕੀਤਾ।

Punjabi Bollywood Tadka

'ਅਯਾਰੀ' ਵਿੱਚ ਮੁੱਖ ਭੁਮਿਕਾ ਨਿਭਾਅ ਰਹੇ ਸਿਧਾਰਥ ਮਲਹੋਤਰਾ ਨੇ ਕਿਹਾ ਕਿ ਉਨ੍ਹਾਂ ਨੂੰ 'ਗੁਰੂ ਕੀ ਨਗਰੀ' ਆ ਕੇ ਬਹੁਤ ਹੀ ਚੰਗਾ ਲੱਗ ਰਿਹਾ ਹੈ ਅਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਕੇ ਮਨ ਨੂੰ ਸ਼ਾਂਤੀ ਮਿਲੀ ਹੈ। ਉਨ੍ਹਾਂ ਨੂੰ ਆਸ ਹੈ ਕਿ ਲੋਕ ਉਨ੍ਹਾਂ ਦੀ ਫ਼ਿਲਮ ਨੂੰ ਜ਼ਰੂਰ ਪਸੰਦ ਕਰਨਗੇ।

Punjabi Bollywood Tadka


Tags: Aiyaary Sidharth Malhotra Manoj Bajpayee Rakul Preet SinghPooja ChopraGolden Temple ਅਯਾਰੀਹਰਿਮੰਦਰ ਸਾਹਿਬ

Edited By

Chanda Verma

Chanda Verma is News Editor at Jagbani.