ਜਲੰਧਰ (ਬਿਊਰੋ) : 'ਰੈੱਡ ਸੂਟ', 'ਯਾਰ ਦਾ ਵਿਆਹ' ਤੇ 'ਯਾਰੀਆਂ' ਵਰਗੇ ਗੀਤਾਂ ਨਾਲ ਮਸ਼ਹੂਰ ਹੋਏ ਪੰਜਾਬੀ ਗਾਇਕ ਏ. ਜੇ. ਧਰਮਾਨੀ ਦਾ ਨਵਾਂ ਗੀਤ 'ਸਟੋਨਰ' ਜਲਦ ਰਿਲੀਜ਼ ਹੋਣ ਜਾ ਰਿਹਾ ਹੈ। ਹਾਲ ਹੀ 'ਚ ਏ. ਜੇ. ਧਰਮਾਨੀ ਦੇ ਗੀਤ 'ਸਟੋਨਰ' ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਏ. ਜੇ. ਧਰਮਾਨੀ ਦੇ ਗੀਤ 'ਸਟੋਨਰ' ਨੂੰ ਦੀਪ ਸੰਧਾਵਾਲੀਆ, ਸੁੱਖ ਸੰਧੂ ਤੇ ਖੁਦ ਏ. ਜੇ. ਧਰਮਾਨੀ ਨੇ ਲਿਖਿਆ ਹੈ, ਜਿਸ ਦਾ ਮਿਊਜ਼ਿਕ ਬੀਟ ਇੰਸਪੈਕਟਰ ਵਲੋਂ ਤਿਆਰ ਕੀਤਾ ਗਿਆ ਹੈ। 'ਸਟੋਨਰ' ਗੀਤ 'ਚ ਏ. ਜੇ. ਧਰਮਾਨੀ ਦਾ ਸਾਥ ਸੁੱਖ ਸੰਧੂ ਨੇ ਦਿੱਤਾ ਹੈ। ਏ. ਜੇ. ਧਰਮਾਨੀ ਫਿਲਮਜ਼ ਵਲੋਂ ਡਾਇਰੈਕਟ ਕੀਤੇ ਗਏ ਇਸ ਗੀਤ ਨੂੰ ਧਰਮਾਨੀ ਮਿਊਜ਼ਿਕ ਦੇ ਆਫਿਸ਼ੀਅਲ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਜਾਵੇਗਾ ਪਰ ਇਹ ਕਦੋਂ ਰਿਲੀਜ਼ ਹੋਵੇਗਾ।
ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਏ. ਜੇ. ਧਰਮਾਨੀ ਨੇ ਆਪਣੇ ਗੀਤ 'ਸਟੋਨਰ' ਦਾ ਪੋਸਟਰ ਆਪਣੇ ਆਫਿਸ਼ੀਅਲ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਸੀ। ਇਹ ਪੋਸਟਰ ਦੇਖਣ 'ਚ ਕਾਫੀ ਦਮਦਾਰ ਹੈ।