ਮੁੰਬਈ—ਅਜੇ ਦੇਵਗਨ ਆਪਣੀ ਆਉਣ ਵਾਲੀ ਫਿਲਮ 'ਸ਼ਿਵਾਏ' ਦੀ ਪ੍ਰਮੋਸ਼ਨ 'ਚ ਲੱਗੇ ਹੋਏ ਹਨ। ਫਿਲਮ ਦੀ ਮਾਰਕੀਟਿੰਗ ਅਤੇ ਪ੍ਰਮੋਸ਼ਨ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਡੀਅਰ ਵਾਈਫ ਕਾਜੋਲ ਨੇ ਲਈ ਹੋਈ ਹੈ। ਅਜੇ ਦੇਵਗਨ ਨੇ ਟਵਿਟਰ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਅਜੇ ਅਤੇ ਕਾਜੋਲ ਵਿਚਾਲੇ ਬਾਸਕਟਬਾਲ ਪਲੇਅਰ ਸਤਨਾਮ ਸਿੰਘ ਨਜ਼ਰ ਆ ਰਹੇ ਹਨ। ਅਜੇ ਨੇ ਇਹ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਅਚਾਨਕ ਅਜਿਹਾ ਲੱਗਾ ਕਿ ਜਿਵੇਂ ਮੇਰੇ ਅਤੇ ਕਾਜੋਲ ਵਿਚਾਲੇ ਕੋਈ ਦੀਵਾਰ ਆ ਗਈ ਹੈ। ਕਾਜੋਲ ਤੇ ਅਜੇ ਨੇ ਸਤਨਾਮ ਨਾਲ ਤਸਵੀਰਾਂ ਤਾਂ ਖਿਚਵਾ ਲਈਆਂ ਪਰ ਸੱਚ 'ਚ ਅਜਿਹਾ ਹੀ ਲੱਗ ਰਿਹਾ ਹੈ ਕਿ ਜਿਵੇਂ ਦੋਹਾਂ ਵਿਚਾਲੇ ਦੀਵਾਰ ਖੜ੍ਹੀ ਹੋਵੇ।