FacebookTwitterg+Mail

ਜਨਮਦਿਨ 'ਤੇ ਅਜੇ ਦੇਵਗਨ ਨੇ ਫੈਨਜ਼ ਨੂੰ ਦਿੱਤਾ ਇਹ ਖਾਸ ਤੋਹਫਾ

ajay devgan
03 April, 2019 10:03:57 AM

ਜਲੰਧਰ(ਬਿਊਰੋ)— ਬਾਲੀਵੁੱਡ ਐਕਟਰ ਅਜੇ ਦੇਵਗਨ ਦੀ ਆਉਣ ਵਾਲੀ ਫਿਲਮ 'ਦੇ ਦੇ ਪਿਆਰ ਦੇ' ਦਾ ਬੀਤੇ ਦਿਨ ਟਰੇਲਰ ਰਿਲੀਜ਼ ਕੀਤਾ ਗਿਆ। ਫਿਲਮ ਦਾ ਟਰੇਲਰ ਰਿਲੀਜ਼ ਕਰਨ ਲਈ ਅਜੇ ਨੇ ਆਪਣੇ ਜਨਮ ਦਿਨ ਦਾ ਮੌਕਾ ਚੁਣਿਆ। ਬੀਤੇ ਦਿਨ ਅਜੇ ਨੇ ਆਪਣਾ 50ਵਾਂ ਜਨਮ ਦਿਨ ਮਨਾਇਆ। ਅਜਿਹੇ 'ਚ ਸਿੰਘਮ ਵੱਲੋਂ ਆਪਣੇ ਫੈਨਜ਼ ਨੂੰ ਦੇਣ ਲਈ ਇਸ ਤੋਂ ਵਧੀਆ ਗਿਫਟ ਕੁਝ ਨਹੀਂ ਹੋ ਸਕਦਾ ਸੀ।ਫਿਲਮ ਦੇ ਟਰੇਲਰ ਦੀ ਗੱਲ ਕਰੀਏ ਤਾਂ ਇਸ 'ਚ ਅਜੇ 50 ਸਾਲ ਦੇ ਅਜਿਹੇ ਇਨਸਾਨ ਦੇ ਤੌਰ 'ਤੇ ਨਜ਼ਰ ਆ ਰਹੇ ਹਨ ਜੋ ਆਪਣੀ ਪਤਨੀ ਤੋਂ ਲੰਬੇ ਸਮੇਂ ਤੋਂ ਵੱਖ ਰਹਿ ਰਹੇ ਹਨ। ਆਪਣੀ ਧੀ ਦੀ ਉਮਰ ਦੀ ਕੁੜੀ ਨੂੰ ਪਿਆਰ ਕਰਦੇ ਹਨ। ਇਸ ਤੋਂ ਬਾਅਦ ਉਸ ਦੀ ਜ਼ਿੰਦਗੀ 'ਚ ਹਲਚਲ ਮੱਚ ਜਾਂਦੀ ਹੈ। ਹੁਣ ਅੱਗੇ ਉਸ ਨੂੰ ਸਮਝ ਨਹੀਂ ਆ ਰਹੀ ਕਿ ਉਹ ਕਰੇ ਤਾਂ ਕੀ ਨਾ ਕਰੇ।


ਟਰੇਲਰ ਨੂੰ ਦੇਖ ਕੇ ਸਾਫ ਹੋ ਗਿਆ ਹੈ ਕਿ ਤੱਬੂ, ਅਜੇ ਦੇਵਗਨ, ਰਾਕੁਲ ਪ੍ਰੀਤ ਸਿੰਘ ਇਸ ਵਾਰ ਔਡੀਅੰਸ ਨੂੰ ਖੂਬ ਹਸਾਉਣ ਆ ਰਹੇ ਹਨ। ਰਕੁਲ ਨੂੰ ਦੇਖ ਲੱਗਦਾ ਹੈ ਕਿ ਇਹ ਉਸ ਦੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ਹੋਵੇਗੀ। ਟਰੇਲਰ ਤੋਂ ਬਾਅਦ ਹੁਣ ਫਿਲਮ ਦੇ ਰਿਲੀਜ਼ ਦਾ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਰਹੇਗਾ।


Tags: Ajay DevganDe De Pyaar DetrailerBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.