ਨਵੀਂ ਦਿੱਲੀ—ਭਾਰਤ 'ਚ ਫਿਲਮਾਂ 'ਚ ਕੰਮ ਕਰ ਰਹੇ ਪਾਕਿਸਤਾਨ ਕਲਾਕਾਰਾਂ 'ਤੇ ਪ੍ਰਤੀਬੰਧ ਦੇ ਸਮਰਥਨ 'ਚ ਸਾਹਮਣੇ ਆਏ ਅਭਿਨੇਤਾ ਅਜੇ ਦੇਵਗਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੀ ਨਹੀਂ ਚਾਹਿਆ ਕਿ ਕਰਨ ਜੌਹਰ ਦੀ ਫਿਲਮ 'ਐ ਦਿਲ ਹੈ ਮੁਸ਼ਕਿਲ' 'ਤੇ ਪ੍ਰਤੀਬੰਧ ਲੱਗੇ ਕਿਉਂਕਿ ਇਸ ਫਿਲਮ ਦੀ ਸ਼ੂਟਿੰਗ ਦੋਵਾਂ ਦੇਸ਼ਾਂ ਦੇ ਵਿਚਕਾਰ ਵਿਵਾਦ ਵਧਣ ਤੋਂ ਪਹਿਲਾਂ ਕੀਤੀ ਗਈ ਸੀ।
ਦੇਵਗਨ ਦਾ ਕਹਿਣਾ ਹੈ ਕਿ ਰਣਬੀਰ ਕਪੂਰ ਅਤੇ ਫਵਾਦ ਖ਼ਾਨ ਦੀ ਫਿਲਮ ਦੀ ਰਿਲੀਜ਼ ਦਾ ਸਮਰਥਨ ਕਰਨ ਵਾਲੇ ਉਹ ਪਹਿਲੇ ਇਨਸਾਨ ਹਨ। ਇਹ ਫਿਲਮ ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ ਅਤੇ ਉਸ ਦਿਨ ਅਜੇ ਦੇਵਗਨ ਦੀ 'ਸ਼ਿਵਾਏ' ਵੀ ਰਿਲੀਜ਼ ਹੋ ਰਹੀ ਹੈ।
ਦੇਵਗਨ ਨੇ ਦੱਸਿਆ, ''ਮੇਰੇ ਲਈ ਇਹ ਆਮ ਗੱਲ ਹੈ। ਦੋ ਵੱਡੀਆਂ ਫਿਲਮਾਂ ਹਮੇਸ਼ਾ ਰਿਲੀਜ਼ ਹੋ ਰਹੀਆਂ ਹਨ ਅਤੇ ਉਮੀਦ ਹੈ ਕਿ ਦੋਵੇ ਹੀ ਚੰਗਾ ਪ੍ਰਦਰਸ਼ਨ ਕਰਨਗੀਆਂ।''