ਮੁੰਬਈ— ਬਾਲੀਵੁੱਡ ਦੇ ਦਿਗਜ਼ ਅਭਿਨੇਤਾਵਾਂ 'ਚ ਮਸ਼ਹੂਰ ਅਜੇ ਦੇਵਗਨ ਦੀ ਫਿਲਮ 'ਬਾਦਸ਼ਾਹੋ' ਅਗਲੇ ਮਹੀਨੇ ਸਿਨੇਮਾਘਰਾਂ 'ਚ ਰਿਲੀਜ਼ ਲਈ ਤਿਆਰ ਹੈ। ਇਸ ਫਿਲਮ 'ਚ ਇਲਿਆਨਾ ਡਿਕਰੂਜ਼ ਲੀਡ ਅਭਿਨੇਤਰੀ ਦੇ ਤੌਰ 'ਤੇ ਨਜ਼ਰ ਆਵੇਗੀ। ਤੁਹਾਨੂੰ ਇਹ ਦੱਸ ਦੇਈਏ ਕਿ ਨਿਰਦੇਸ਼ਕ ਦੀ ਪਹਿਲੀ ਪਸੰਦ ਇਲਿਆਨਾ ਡਿਕਰੂਜ਼ ਨਹੀਂ ਸੀ। ਜੀ ਹਾਂ, ਇਲਿਆਨਾ ਤੋਂ ਪਹਿਲਾਂ ਇਹ ਰੋਲ ਕਰੀਨਾ ਕਪੂਰ, ਐਸ਼ਵਰਿਆ ਰਾਏ ਬੱਚਨ ਅਤੇ ਕੈਟਰੀਨਾ ਕੈਫ ਨੂੰ ਆਫਰ ਕੀਤਾ ਗਿਆ ਸੀ ਪਰ ਤਿੰਨਾਂ ਅਭਿਨੇਤਰੀਆਂ ਨੇ ਫਿਲਮ ਨੂੰ ਰਿਜੈਕਟ ਕਰ ਦਿੱਤਾ ਸੀ।
ਸੂਤਰਾਂ ਮੁਤਾਬਕ ਖੁਦ ਫਿਲਮ ਦੇ ਨਿਰਦੇਸ਼ਕ ਮਿਲਨ ਲੁਥਰਿਆ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਜਿੱਥੇ ਕਰੀਨਾ ਅਤੇ ਕੈਟਰੀਨਾ ਨੇ ਡੇਟ ਨੂੰ ਲੈ ਕੇ ਪਰੇਸ਼ਾਨੀ ਦੱਸੀ ਉੱਥੇ ਹੀ ਅਜੇ ਤਕ ਐਸ਼ਵਰਿਆ ਵਲੋਂ ਕੋਈ ਵਜ੍ਹਾ ਸਾਹਮਣੇ ਨਹੀਂ ਆਈ। ਲੁਥਰਿਆ ਨੇ ਕਿਹਾ, ''ਮੈਂ ਕਰੀਨਾ ਅਤੇ ਕੈਟਰੀਨਾ ਦੋਵਾਂ ਕੋਲ ਫਿਲਮ ਦੀ ਸਕ੍ਰੀਪਿਟ ਲੈ ਕੇ ਗਿਆ ਸੀ। ਉਨ੍ਹਾਂ ਨੂੰ ਕਹਾਣੀ ਪਸੰਦ ਆਈ ਸੀ ਪਰ ਡੇਟ ਨੂੰ ਲੈ ਕੇ ਪਰੇਸ਼ਾਨੀ ਸੀ। ਫਿਰ ਮੈਂ ਇਲਿਆਨਾ ਕੋਲ ਗਿਆ। ਕਹਾਣੀ ਸੁਣ ਕੇ ਉਹ ਕਾਫੀ ਉਤਸ਼ਾਹਿਤ ਹੋਈ ਸੀ, ਤਾਂ ਅਸੀਂ ਉਨ੍ਹਾਂ ਨੂੰ ਫਾਇਨਲ ਕਰ ਦਿੱਤਾ। ਇਸ ਤੋਂ ਇਲਾਵਾ ਇਹ ਫਿਲਮ 1 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਅਜੇ ਦੇਵਗਨ ਤੋਂ ਇਲਾਵਾ ਇਲਿਆਨਾ ਡਿਕਰੂਜ਼, ਵਿਧੁਤ ਜੰਮਵਾਲ, ਈਸ਼ਾ ਗੁਪਤਾ ਵਰਗੇ ਸਿਤਾਰੇ ਨਜ਼ਰ ਆਉਣਗੇ।