FacebookTwitterg+Mail

ਅਜੇ ਦੇਵਗਨ ਹੀ ਬਣਨਗੇ 'ਸਿੰਘਮ 3' ਦਾ ਹਿੱਸਾ ਅਤੇ ਸੰਨੀ ਦਿਓਲ ਕਰਨਗੇ ਇਹ ਫਿਲਮ...

ajay devgan
01 September, 2017 05:07:35 PM

ਮੁੰਬਈ— ਸੁਪਰਹਿੱਟ ਫਿਲਮ 'ਸਿੰਘਮ' ਦੀ ਸੀਰੀਜ਼ 'ਚ ਅਜੇ ਦੇਵਗਨ ਦੀ ਜਗ੍ਹਾ ਸੰਨੀ ਦਿਓਲ ਨੂੰ ਲਏ ਜਾਣ ਦੀ ਚਰਚਾ ਚੱਲ ਰਹੀ ਹੈ ਪਰ ਅਜੇ ਦੇਵਗਨ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਨਿਰਦੇਸ਼ਕ ਰੋਹਿਤ ਸ਼ੈੱਟੀ ਨਾਲ ਉਹ ਖੁਦ 'ਸਿੰਘਮ 3' 'ਚ ਕੰਮ ਕਰਨਗੇ ਨਾ ਕੀ ਸੰਨੀ ਦਿਓਲ।
ਸੂਤਰਾਂ ਮੁਤਾਬਕ ਅਜੇ ਦੇਵਗਨ ਨੇ ਇੰਟਰਵਿਊ ਦੌਰਾਨ ਕਿਹਾ ਕਿ ਇਹ ਖਬਰਾਂ ਗੈਰ-ਜਵਾਬਦੇਹ ਹਨ ਜਿਨ੍ਹਾਂ 'ਚ ਕਿਹਾ ਜਾ ਰਿਹਾ ਹੈ ਕਿ ਸੰਨੀ ਦਿਓਲ ਸਿੰਘਮ ਕਰ ਰਹੇ ਹਨ, 'ਸਿੰਘਮ 3' ਮੈਂ ਹੀ ਕਰ ਰਿਹਾ ਹਾਂ। ਰੋਹਿਤ ਸ਼ੈੱਟੀ ਫਿਲਹਾਲ ਇਸਦੀ ਸਕ੍ਰਿਪਟ 'ਤੇ ਕੰਮ ਕਰ ਰਹੇ ਹਨ। ਤੁਹਾਨੂੰ ਇਹ ਦੱਸ ਦੇਈਏ ਕਿ ਖਬਰ ਇੱਹ ਸੀ ਕਿ ਸੰਜੇ ਦੱਤ ਨੇ ਅਜੇ ਦੇਵਗਨ ਨੂੰ ਫੋਨ 'ਤੇ ਦੱਸਿਆ ਸੀ ਕਿ ਉਹ 'ਸਿੰਘਮ 3' 'ਚ ਕੰਮ ਕਰ ਰਹੇ ਹਨ ਅਤੇ ਇਸਦਾ ਟਾਈਟਲ S3 ਹੋਵੇਗਾ। ਉਹ ਸਿੰਘਮ ਟਾਈਟਲ ਦਾ ਇਸਤੇਮਾਲ ਨਹੀਂ ਕਰਨਗੇ ਪਰ ਅਜੇ ਦੇਵਗਨ ਨੇ ਇਨ੍ਹਾਂ ਸਭ ਖਬਰਾਂ ਨੂੰ ਝੂਠ ਦੱਸਿਆ ਹੈ।
ਦਰਸਅਲ S3 ਇਕ ਤਾਮਿਲ ਫਿਲਮ ਹੈ। ਇਸ 'ਚ ਸੁਰਿਆ, ਸ਼ਰੂਤੀ ਹਸਨ, ਅਨੁਸ਼ਕਾ ਸ਼ੈੱਟੀ ਨੇ ਅਭਿਨੈ ਕੀਤਾ ਹੈ। ਇਸਦਾ ਹਿੰਦੀ ਵਰਜਨ ਜਯੰਤੀਲਾਲ ਪ੍ਰੋਡਿਊਸ ਕਰ ਰਹੇ ਹਨ। ਇਸ 'ਚ ਸੰਨੀ ਦਿਓਲ ਲੀਡ ਕਿਰਦਾਰ ਨਿਭਾਅ ਰਹੇ ਹਨ। ਇਹ 'ਸਿੰਘਮ' ਤੋਂ ਅਲੱਗ ਫਿਲਮ ਹੈ। ਸੰਨੀ ਨੂੰ ਇਸਦੀ ਕਹਾਣੀ ਪਸੰਦ ਆਈ। ਉਨ੍ਹਾਂ ਫਿਰ ਇਸ 'ਤੇ ਕੰਮ ਸ਼ੁਰੂ ਕੀਤਾ। ਇਸਦੀ ਸ਼ੂਟਿੰਗ ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋਵੇਗੀ।


Tags: Bollywood Actor Ajay Devgan Sunny Deol Singham Singham 3 ਅਜੇ ਦੇਵਗਨ ਸਿੰਘਮ