ਮੁੰਬਈ— ਬਾਲੀਵੁੱਡ ਅਦਾਕਾਰ ਅਜੇ ਦੇਵਗਨ ਅਤੇ ਉਨ੍ਹਾਂ ਦੀ ਪਤਨੀ ਕਾਜੋਲ ਨੂੰ ਇੰਡਸਟਰੀ 'ਚ ਖੂਬਸੂਰਤ ਜੋੜੀਆਂ 'ਚੋਂ ਇਕ ਮੰਨਿਆ ਜਾਂਦਾ ਹੈ। ਜਾਣਕਾਰੀ ਮੁਤਾਬਕ ਅਜੇ ਅੱਜ-ਕੱਲ ਆਪਣੀ ਹਾਲ ਹੀ ਰਿਲੀਜ਼ ਹੋਈ ਫਿਲਮ 'ਬਾਦਸ਼ਾਹੋ' ਦੀ ਸਫਲਤਾ ਤੋਂ ਕਾਫੀ ਖੁਸ਼ ਹਨ। ਉਨ੍ਹਾਂ ਦੀ ਇਹ ਫਿਲਮ ਚਾਰ ਦਿਨਾਂ 'ਚ ਹੀ 50 ਕਰੋੜ ਰੁਪਏ ਦਾ ਆਂਕੜਾ ਪਾਰ ਕਰ ਚੁੱਕੀ ਹੈ। ਇਸ ਸਫਲਤਾ ਤੋਂ ਉਹ ਇੰਨੇ ਖੁਸ਼ ਹੋਏ ਹਨ ਕਿ ਉਨ੍ਹਾਂ ਨੇ ਖੁਦ ਆਪਣੇ ਪ੍ਰਸ਼ੰਸਕਾਂ ਨੂੰ ਹਾਲ ਹੀ 'ਚ ਇਸ ਲਈ ਸ਼ੁੱਕਰੀਆ ਅਦਾ ਕੀਤਾ।
ਇਸ ਲਈ ਉਹ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਇਕ ਸੈਸ਼ਨ ਦਾ ਹਿੱਸਾ ਬਣੇ। ਇਸ ਦੌਰਾਨ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਕਾਫੀ ਗੱਲਾਂ ਕੀਤੀਆਂ ਪਰ ਇਸ 'ਚ ਟਵਿਸਟ ਉਸ ਸਮੇਂ ਆਇਆ ਜਦੋਂ ਉਨ੍ਹਾਂ ਦੀ ਪਤਨੀ ਕਾਜੋਲ ਨੇ ਟਵੀਟ ਕੀਤਾ। ਅਸਲ 'ਚ ਅਜੇ ਦੇਵਗਨ ਆਪਣੇ ਪ੍ਰਸ਼ੰਸਕਾਂ ਦੇ ਸਵਾਲਾਂ ਦਾ ਜਵਾਬ ਟਵਿਟਰ 'ਤੇ ਦੇ ਰਹੇ ਸਨ।
ਪ੍ਰਸ਼ੰਸਕ ਉਨ੍ਹਾਂ ਦੀਆਂ ਫਿਲਮਾਂ, ਕਿਰਦਾਰਾਂ ਨਾਲ ਜੁੜੇ ਕਈ ਸਵਾਲ ਕਰ ਰਹੇ ਸਨ ਅਜਿਹੇ 'ਚ ਇਕ ਸਵਾਲ ਕਾਜੋਲ ਨੇ ਵੀ ਕਰ ਦਿੱਤਾ, ਜਿਸ ਨੂੰ ਪੜ੍ਹ ਤੁਸੀਂ ਵੀ ਆਪਣਾ ਹਾਸਾ ਨਹੀਂ ਰੋਕ ਪਾਓਗੇ।
ਜ਼ਿਕਰਯੋਗ ਹੈ ਕਿ ਚੈਟ 'ਚ ਕਾਜੋਲ ਨੇ ਅਜੇ ਤੋਂ ਪੁੱਛ ਲਿਆ ਕਿ ਉਹ ਖਾਣਾ ਖਾਣ ਲਈ ਘਰ ਕਦੋਂ ਤੱਕ ਵਾਪਸ ਆਉਣਗੇ। ਕਾਜੋਲ ਦੇ ਇਸ ਸਵਾਲ 'ਤੇ ਅਜੇ ਨੇ ਮਖੌਲ ਕਰਦੇ ਹੋਏ ਕਿਹਾ ਕਿ ਉਹ ਅਜੇ ਡਾਈਟ 'ਤੇ ਹਨ।