FacebookTwitterg+Mail

ਅਜੈ ਦੇਵਗਨ ਬਣਾ ਰਹੇ ਇਸ ਬਹਾਦਰ ਸਿੱਖ 'ਤੇ ਫਿਲਮ, 65 ਲੋਕਾਂ ਨੂੰ ਕੱਢਿਆਂ ਸੀ ਮੌਤ ਦੇ ਮੂੰਹ ਚੋਂ

ajay devgan
03 March, 2018 10:17:09 AM

ਮੁੰਬਈ(ਬਿਊਰੋ)— ਪੱਛਮੀ ਬੰਗਾਲ ਦੀ ਇੱਕ ਕੋਲੇ ਦੀ ਖਾਣ ਵਿੱਚ ਸਾਲ 1989 ਵਿੱਚ ਸੈਂਕੜੇ ਫੁੱਟ ਹੇਠਾਂ ਫਸੇ 65 ਵਿਅਕਤੀਆਂ ਨੂੰ ਸੁਰੱਖਿਅਤ ਬਚਾਉਣ ਵਾਲੇ ਅੰਮ੍ਰਿਤਸਰ ਵਾਸੀ ਜਸਵੰਤ ਸਿੰਘ ਗਿੱਲ ਦੀ ਇਹ ਬਹਾਦਰੀ ਹੁਣ ਬਾਲੀਵੁੱਡ ਦੇ ਪਰਦੇ 'ਤੇ ਦਿਖਾਈ ਜਾਵੇਗੀ। ਇਸ ਬਹਾਦਰੀ ਲਈ ਉਨ੍ਹਾਂ ਨੂੰ ਰਾਸ਼ਟਰਪਤੀ ਕੋਲੋਂ 'ਸਰਵੋਤਮ ਜੀਵਨ ਰਕਸ਼ਾ ਪੱਦਕ' ਵੀ ਮਿਲ ਚੁੱਕਿਆ ਹੈ। ਇਸ ਬਹਾਦਰੀ ਦੀ ਗਾਥਾ ਨੂੰ ਫਿਲਮੀ ਪਰਦੇ 'ਤੇ ਦਰਸਾਉਣ ਲਈ ਸਾਬਕਾ ਵਧੀਕ ਚੀਫ ਮਾਈਨਿੰਗ ਇੰਜੀਨੀਅਰ ਜਸਵੰਤ ਸਿੰਘ ਗਿੱਲ ਅਤੇ ਬਾਲੀਵੁੱਡ ਨਾਇਕ ਅਜੇ ਦੇਵਗਨ ਦੀ ਫਿਲਮ ਕੰਪਨੀ ਵਿਚਾਲੇ ਸਮਝੌਤਾ ਹੋ ਚੁੱਕਿਆ ਹੈ, ਜਿਸ ਦੇ ਤਹਿਤ ਬਹਾਦਰੀ ਦੀ ਕਹਾਣੀ ਨੂੰ ਦਿਖਾਉਣ ਦੇ ਸਮੁੱਚੇ ਹੱਕ ਅਜੇ ਦੇਵਗਨ ਨੂੰ ਸੌਂਪ ਦਿੱਤੇ ਗਏ ਹਨ।

Punjabi Bollywood Tadka

ਸ੍ਰੀ ਗਿੱਲ ਨੂੰ ਰਾਣੀਗੰਜ ਕੋਲੇ ਦੀ ਖਾਣ ਬਚਾਓ ਮੁਹਿੰਮ ਦੇ ਨਾਇਕ ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਇਸ ਵੇਲੇ ਲਗਭਗ 77 ਵਰ੍ਹਿਆਂ ਦੇ ਹਨ। ਉਨ੍ਹਾਂ ਪੁਸ਼ਟੀ ਕੀਤੀ ਹੈ ਕਿ ਅਜੇ ਦੇਵਗਨ ਫਿਲਮ ਲਿਮਟਿਡ ਦੀ ਟੀਮ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਮੀਟਿੰਗ ਹੋਈ ਹੈ। ਫਿਲਮ ਟੀਮ ਵੱਲੋਂ ਉਨ੍ਹਾਂ ਦੀ ਬਚਾਅ ਮੁਹਿੰਮ 'ਤੇ ਆਧਾਰਿਤ ਫਿਲਮ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 13 ਨਵੰਬਰ 1989 ਨੂੰ ਪੱਛਮੀ ਬੰਗਾਲ ਦੇ ਰਾਣੀਗੰਜ ਇਲਾਕੇ ਵਿੱਚ ਕੋਲੇ ਦੀ ਖਾਣ ਵਿੱਚ 65 ਮਜ਼ਦੂਰ ਫਸ ਗਏ ਸਨ, ਜਿਨ੍ਹਾਂ ਨੂੰ ਬਚਾਉਣ ਲਈ ਸ੍ਰੀ ਗਿੱਲ ਨੇ ਨਿਵੇਕਲਾ ਤਰੀਕਾ ਲੱਭਿਆ, ਜਿਸ ਤਹਿਤ 6 ਫੁੱਟ ਦਾ 21 ਇੰਚ ਘੇਰੇ ਦਾ ਕੈਪਸੂਲ ਤਿਆਰ ਕੀਤਾ ਗਿਆ, ਜਿਸ ਵਿੱਚ ਇੱਕ ਵਿਅਕਤੀ ਖੜ੍ਹਾ ਹੋ ਸਕਦਾ ਸੀ।

Punjabi Bollywood Tadka

ਖਾਣ ਵਿੱਚ ਹੇਠਾਂ ਉਤਰਨ ਲਈ ਇੱਕ ਛੋਟਾ ਬੋਰ ਕੀਤਾ ਗਿਆ ਅਤੇ ਇਸ ਕੈਪਸੂਲ ਵਿੱਚ ਸ੍ਰੀ ਗਿੱਲ ਖੁਦ ਸਵਾਰ ਹੋ ਕੇ 110 ਫੁੱਟ ਹੇਠਾਂ ਉਤਰੇ ਅਤੇ ਇੱਕ-ਇੱਕ ਕਰਕੇ ਅੰਦਰ ਫਸੇ 65 ਵਿਅਕਤੀਆਂ ਨੂੰ ਕੈਪਸੂਲ ਦੀ ਮੱਦਦ ਨਾਲ ਸੁਰੱਖਿਅਤ ਬਾਹਰ ਕੱਢਿਆ ਗਿਆ। ਉਸਦੀ ਇਸ ਬਹਾਦਰੀ ਨੂੰ ਕੋਲ ਇੰਡੀਆ ਲਿਮਟਿਡ ਵੱਲੋਂ ਹਰ ਸਾਲ 16 ਨਵੰਬਰ ਨੂੰ ਬਚਾਅ ਮੁਹਿੰਮ ਦੇ ਨਾਂ ਵਜੋਂ ਮਨਾਇਆ ਜਾਂਦਾ ਹੈ।


Tags: Ajay Devgan FilmJaswant Singh GillSarvottam Jeevan Raksha Padakਜਸਵੰਤ ਸਿੰਘ ਗਿੱਲਅਜੇ ਦੇਵਗਨ

Edited By

Chanda Verma

Chanda Verma is News Editor at Jagbani.