FacebookTwitterg+Mail

ਅਜੈ ਦੇਵਗਨ ਨੂੰ ਦੋ ਵਾਰ ਹੋ ਚੁੱਕੀ ਹੈ ਜੇਲ, ਕਰੀਅਰ ਬਣਾਉਣ ਲਈ ਬਦਲਿਆ ਸੀ ਨਾਂ

ajay devgan
15 March, 2018 01:14:20 PM

ਮੁੰਬਈ(ਬਿਊਰੋ)— 'ਸਿੰਘਮ' ਤੇ 'ਦ੍ਰਿਸ਼ਮ' ਵਰਗੀਆਂ ਫਿਲਮਾਂ 'ਚ ਦਮਦਾਰ ਐਕਟਿੰਗ ਨਾਲ ਦਰਸ਼ਕਾਂ ਦੀਆਂ ਤਾੜੀਆਂ ਬਟੋਰਨ ਵਾਲੇ ਅਜੈ ਦੇਵਗਨ ਦੀ 'ਰੇਡ' ਕੱਲ੍ਹ ਭਾਵ 16 ਮਾਰਚ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਅਜੈ ਦੇਵਗਨ ਨਾਲ ਇਲਿਆਨਾ ਡਿਕਰੂਜ਼ ਲੀਡ ਰੋਲ 'ਚ ਹੋਵੇਗੀ। ਇਲਿਆਨਾ ਤੇ ਅਜੈ ਫਿਲਮ ਦਾ ਜ਼ਬਰਦਸਤ ਪ੍ਰਮੋਸ਼ਨ ਕਰ ਰਹੇ ਹਨ।

Punjabi Bollywood Tadka

ਇਕ ਪ੍ਰਮੋਸ਼ਨਲ ਈਵੈਂਟ 'ਚ ਆਪਣੀ ਫਿਲਮ ਦੇ ਬਾਰੇ 'ਚ ਗੱਲ ਕਰਦੇ ਹੋਏ ਅਜੈ ਦੇਵਗਨ ਨੇ ਆਪਣੀ ਜ਼ਿੰਦਗੀ ਦਾ ਵੱਡਾ ਰਾਜ਼ ਖੋਲ੍ਹਿਆ। ਉਨ੍ਹਾਂ ਨੇ ਕਿਹਾ ਕਿ ਉਹ ਦੋ ਵਾਰ ਜੇਲ ਜਾ ਚੁੱਕੇ ਹਨ। ਅਜੈ ਨੇ ਦੱਸਿਆ, ''ਮੈਂ ਦੋ ਵਾਰ ਜੇਲ ਜਾ ਚੁੱਕਾ ਹਾਂ। ਮੈਂ ਆਪਣੇ ਪਿਤਾ ਵੀਰੂ ਦੇਵਗਨ ਦੀ ਪਿਸਤੌਲ ਚੋਰੀ ਕੀਤੀ ਸੀ। ਇਹ ਗੈਰਕਾਨੂੰਨੀ ਸੀ।''

Punjabi Bollywood Tadka

ਅਜੈ ਦੇਵਗਨ ਨੇ ਅੱਗੇ ਕਿਹਾ, ''ਮੈਨੂੰ ਮੇਰੀ ਪਹਿਲੀ ਫਿਲਮ 'ਫੂਲ ਔਰ ਕਾਂਟੇ' ਜ਼ਬਰਦਸਤੀ ਕਰਾਈ ਗਈ ਸੀ। ਉਸ ਸਮੇਂ ਮੇਰੇ ਜੀਵਨ ਦਾ ਇਕ ਹੀ ਮਕਸਦ ਸੀ ਦੋਸਤਾਂ ਨਾਲ ਘੁੰਮਣਾ-ਫਿਰਨਾ ਤੇ ਮੌਜ ਮਸਤੀ ਕਰਨਾ।'' ਇੱਥੇ ਇਹ ਵੀ ਦੱਸਣਯੋਗ ਹੈ ਕਿ ਅਜੈ ਦੇਵਗਨ ਦਾ ਅਸਲੀ ਨਾਂ ਕੁਝ ਹੋਰ ਹੀ ਹੈ। ਅਜੈ ਦਾ ਅਸਲੀ ਨਾਂ ਵਿਸ਼ਾਲ ਦੇਵਗਨ ਹੈ।

Punjabi Bollywood Tadka

ਅਜੈ ਨੇ ਦੱਸਿਆ, ''ਮੈਂ ਆਪਣਾ ਨਾਂ ਸਕ੍ਰੀਨ 'ਤੇ ਪੇਸ਼ਕਾਰੀ ਲਈ ਨਹੀਂ ਬਲਕਿ ਕਨਫਿਊਜਨ ਦੂਰ ਕਰਨ ਲਈ ਬਦਲਿਆ ਸੀ। 1991 'ਚ ਵਿਸ਼ਾਲ ਨਾਂ ਨਾਲ ਸਾਰੇ ਅਭਿਨੇਤਾ ਲਾਂਚ ਹੋਏ ਸਨ। ਉਨ੍ਹਾਂ ਚੋਂ ਇਕ ਤਾਂ ਮਨੋਜ ਕੁਮਾਰ ਸਾਹਿਬ ਦਾ ਬੇਟਾ ਸੀ। ਸਾਡੇ 'ਚੋ ਕਿਸੇ ਨੇ ਤਾਂ ਨਾਂ ਬਦਲਣਾ ਸੀ, ਤਾਂ ਮੈਂ ਬਦਲ ਲਿਆ।'' 16 ਮਾਰਚ ਨੂੰ ਰਿਲੀਜ਼ ਹੋ ਰਹੀ 'ਰੇਡ' 'ਚ ਅਜੈ ਦੇਵਗਨ ਇਕ ਇਨਕਮ ਟੈਕਸ ਅਫਸਰ ਦਾ ਕਿਰਦਾਰ ਨਿਭਾਉਂਦੇ ਦਿਖ ਰਹੇ ਹਨ।

Punjabi Bollywood Tadka

 ਫਿਲਮ ਇਕ ਅਸਲ ਕਹਾਣੀ 'ਤੇ ਅਧਾਰਿਤ ਹੈ। ਫਿਲਮ ਦਾ ਟਰੇਲਰ ਦਮਦਾਰ ਹੈ ਤੇ ਅਜੈ ਦੇ ਡਾਈਲਾਗ ਵੀ ਕਾਫੀ ਪ੍ਰਭਾਵਿਤ ਹਨ।

Punjabi Bollywood Tadka


Tags: Ajay DevganRaidSinghamDrishyamIleana DCruzPhool Aur KaanteJail

Edited By

Chanda Verma

Chanda Verma is News Editor at Jagbani.