ਮੁੰਬਈ(ਬਿਊਰੋ)— ਫੂਲ ਡੇਅ ਦੇ ਮੌਕੇ ਤੇ ਸੋਨਾਕਸ਼ੀ ਸਿਨਹਾ ਨੇ ਇੱਕ ਸ਼ਾਨਦਾਰ ਕਿੱਸਾ ਸ਼ੇਅਰ ਕੀਤਾ ਹੈ। ਸੋਨਾਕਸ਼ੀ ਨੇ ਐਮ. ਟੀ. ਵੀ. ਬੀਟਸ ਦੇ ਸ਼ੋਅ 'ਲੋਲ ਅਪ੍ਰੈਲ' ਵਿੱਚ ਅਜੈ ਦੇਵਗਨ ਵਲੋਂ ਉਨ੍ਹਾਂ ਨੂੰ ਫੂਲ ਬਣਾਏ ਜਾਣ ਦੇ ਕਿੱਸੇ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਅਜੇ ਦੇਵਗਨ ਨੇ ਇੱਕ ਵਾਰ ਉਨ੍ਹਾਂ ਨਾਲ ਤੀਖਾ ਮਜ਼ਾਕ ਕੀਤਾ ਸੀ। ਸੋਨਾਕਸ਼ੀ ਨੇ ਕਿਹਾ ਅਦਾਕਾਰ ਅਜੈ ਦੇਵਗਨ ਨੇ ਉਨ੍ਹਾਂ ਨਾਲ ਕੁੱਝ ਅਜਿਹਾ ਕੀਤਾ, ਜੋ ਉਨ੍ਹਾਂ ਨਾਲ ਪਹਿਲਾਂ ਕਦੇ ਨਹੀਂ ਹੋਇਆ। ਸੋਨਾਕਸ਼ੀ ਨੇ ਕਿਹਾ ਕਿ ਪਟਿਆਲਾ ਵਿੱਚ 'ਸਨ ਆਫ ਸਰਦਾਰ' ਦੀ ਸ਼ੂਟਿੰਗ ਦੌਰਾਨ ਜਦੋਂ ਪੂਰੀ ਟੀਮ ਡਿਨਰ ਕਰ ਰਹੀ ਸੀ ਤਾਂ ਅਜੈ ਸਰ ਇੱਕ ਕਟੋਰੀ ਵਿੱਚ ਗਾਜਰ ਦਾ ਹਲਵਾ ਲੈ ਕੇ ਆਏ ਅਤੇ ਉਨ੍ਹਾਂ ਨੇ ਕੋ-ਸਟਾਰਜ਼ ਨੂੰ ਟੇਸਟ ਕਰਨ ਲਈ ਕਿਹਾ।
ਸੋਨਾਕਸ਼ੀ ਨੇ ਅੱਗੇ ਕਿਹਾ ਕਿ ਹਾਲਾਂਕਿ ਕਿ ਮੈਂ ਗਾਜਰ ਦਾ ਹਲਵਾ ਨਹੀਂ ਖਾਉਂਦੀ ਪਰ ਉਨ੍ਹਾਂ ਦੇ ਵਾਰ-ਵਾਰ ਕਹਿਣ ਤੇ ਮੈਂ ਇੱਕ ਚਮਚ ਹਲਵਾ ਖਾ ਲਿਆ। ਮੈਨੂੰ ਨਹੀਂ ਪਤਾ ਸੀ ਕਿ ਉਹ ਹਲਵਾ ਨਹੀਂ ਬਲਕਿ ਮਿਰਚ ਦਾ ਟੇਸਟ ਸੀ, ਮੇਰੇ ਕੰਨਾਂ 'ਚੋਂ ਧੂੰਆਂ ਨਿਕਲਣ ਲੱਗਿਆ ਅਤੇ ਅੱਖਾਂ ਵਿੱਚ ਪਾਣੀ ਆ ਗਿਆ। ਮੇਰੇ ਨਾਲ ਕਿਸੇ ਨੇ ਇਸ ਤੋਂ ਪਹਿਲਾਂ ਇਨ੍ਹਾਂ ਤੀਖਾ ਮਜ਼ਾਕ ਕਦੇ ਨਹੀਂ ਕੀਤਾ। ਫੂਲ ਡੇਅ ਦੇ ਖਾਸ ਮੌਕੇ ਤੇ ਸੋਨਾਕਸ਼ੀ ਵਲੋਂ ਪੋਸਟ ਕੀਤਾ ਗਿਆ ਇਹ ਫਨੀ ਵੀਡੀਓ ਉਨ੍ਹਾਂ ਦੇ ਫੈਨਜ਼ ਦੇ ਚਹਿਰੇ 'ਤੇ ਯਕੀਨਨ ਮੁਸਕਾਨ ਲੈ ਕੇ ਆਵੇਗਾ।