ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਆਪਣੇ ਜਨਮਦਿਨ ਨੂੰ ਖਾਸ ਬਣਾਉਣ ਲਈ ਪੈਰਿਸ ਪਹੁੰਚੇ ਹੋਏ ਸਨ। ਉੱਥੇ ਜਾ ਕੇ ਉਹ ਆਪਣੇ ਪਰਿਵਾਰ ਨਾਲ ਮਿਲ ਕੇ ਜਨਮਦਿਨ ਦੇ ਇਸ ਖਾਸ ਮੌਕੇ ਨੂੰ ਸੈਲੀਬ੍ਰੇਟ ਕਰ ਰਹੇ ਹਨ।
![Punjabi Bollywood Tadka](http://static.jagbani.com/multimedia/16_27_232780000ajay devgan1-ll.jpg)
ਹਾਲ ਹੀ 'ਚ ਅਜੇ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਪਤਨੀ ਕਾਜੋਲ ਅਤੇ ਦੋਵੇਂ ਬੱਚੇ ਨਿਆਸਾ ਤੇ ਯੁੱਗ ਨਾਲ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਇਸ ਤਸਵੀਰ 'ਚ ਅਦਾਕਾਰ ਵਤਸਲ ਸੇਠ ਅਤੇ ਅਦਾਕਾਰਾ ਇਸ਼ੀਤਾ ਦੱਤਾ ਨਜ਼ਰ ਆ ਰਹੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਅਜੇ ਨੇ ਲਿਖਿਆ, ''ਪੈਰਿਸ 'ਚ ਜਨਮਦਿਨ ਦੀ ਪਾਰਟੀ''।
![Punjabi Bollywood Tadka](http://static.jagbani.com/multimedia/16_27_302640000ajay devgan2-ll.jpg)
ਦੱਸਣਯੋਗ ਹੈ ਕਿ ਬੀਤੇ ਦਿਨੀਂ ਅਜੇ ਦੇਵਗਨ ਨੂੰ ਪਤਨੀ ਕਾਜੋਲ ਅਤੇ ਦੋਵਾਂ ਬੱਚਿਆਂ ਸਮੇਤ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ ਸੀ। ਦਰਸਅਲ, ਇਹ ਉਦੋਂ ਆਪਣੇ ਜਨਮਦਿਨ ਨੂੰ ਖਾਸ ਬਣਾਉਣ ਲਈ ਪੈਰਿਸ ਲਈ ਰਵਾਨਾ ਹੋਏ ਸਨ।