FacebookTwitterg+Mail

ਕਾਜੋਲ ਦੇ ਮੋਮ ਦੇ ਪੁਤਲੇ 'ਤੇ ਅਜੇ ਦੇਵਗਨ ਨੇ ਦਿੱਤੀ ਇਹ ਪ੍ਰਤੀਕਿਰਿਆ

ajay devgan
25 May, 2018 04:53:29 PM

ਮੁੰਬਈ (ਬਿਊਰੋ)— ਸਿੰਗਾਪੁਰ ਦੇ ਮਸ਼ਹੂਰ ਮੈਡਮ ਤੁਸਾਦ ਮਿਊਜ਼ੀਅਮ 'ਚ ਬਾਲੀਵੁੱਡ ਅਭਿਨੇਤਰੀ ਕਾਜੋਲ ਦਾ ਮੋਮ ਦਾ ਪੁਤਲਾ ਲਾਂਚ ਕੀਤਾ ਗਿਆ। ਵੀਰਵਾਰ ਨੂੰ ਕਾਜੋਲ ਇੱਥੇ ਆਪਣੇ ਮੋਮ ਦੇ ਪੁਤਲੇ ਨੂੰ ਦੇਖਣ ਲਈ ਸੱਸ ਵੀਨਾ ਦੇਵਗਨ ਅਤੇ ਬੇਟੀ ਨਿਆਸਾ ਨਾਲ ਸਿੰਗਾਪੁਰ ਪਹੁੰਚੀ। ਇਸ ਮੌਕੇ ਕਾਜੋਲ ਅਤੇ ਨਿਆਸਾ ਦੋਵੇਂ ਮੋਮ ਦੇ ਪੁਤਲੇ ਨਾਲ ਪੋਜ਼ ਦਿੰਦੀਆਂ ਨਜ਼ਰ ਆਈਆਂ। ਮਾਂ-ਬੇਟੀ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਨਿਆਸਾ ਮਾਂ ਕਾਜੋਲ ਦਾ ਪੁਤਲਾ ਦੇਖ ਕਾਫੀ ਹੈਰਾਨ ਹੋ ਰਹੀ ਹੈ। ਉੱਥੇ ਹੀ ਅਜੇ ਦੇਵਗਨ ਨੇ ਇਸ ਪਲ ਦੀ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਲਿਖਿਆ, ''Meet the silent Kajol''।

 

A post shared by Ajay Devgn (@ajaydevgn) on

ਮੈਡਮ ਤੁਸਾਦ ਮਿਊਜ਼ੀਅਮ, ਸਿੰਗਾਪੁਰ ਦੀ ਟੀਮ ਜਨਵਰੀ 'ਚ ਭਾਰਤ ਆਈ ਸੀ। ਉਸ ਦੌਰਾਨ ਹੀ ਟੀਮ ਨੇ ਕਾਜੋਲ ਦੀਆਂ ਅੱਖਾਂ ਅਤੇ ਵਾਲਾਂ ਦੀ 200 ਤੋਂ ਜ਼ਿਆਦਾ ਮਿਣਤੀ (ਮਾਪ) ਕੀਤੀ ਤਾਂ ਜੋ ਉਨ੍ਹਾਂ ਦੇ ਪੁਤਲੇ ਨੂੰ ਹੂਬਹੂ ਬਣਾਇਆ ਜਾ ਸਕੇ। ਮੈਡਮ ਤੁਸਾਦ ਮਿਊਜ਼ੀਅਮ 'ਚ ਕਾਜੋਲ ਦੇ ਮੋਮ ਦੇ ਪੁਤਲੇ ਨਾਲ ਖੜੀ ਕਾਜੋਲ 'ਚੋਂ ਅਸਲੀ ਅਤੇ ਪੁਤਲੇ ਨੂੰ ਪਛਾਣਨਾ ਬੇਹੱਦ ਮੁਸ਼ਕਿਲ ਹੈ। ਇੱਥੇ ਕਾਜੋਲ ਨੇ ਸੈਲਫੀ ਲੈਂਦੇ ਹੋਏ ਆਪਣੀ ਹਮਸ਼ਕਲ ਨੂੰ ਕੈਮਰੇ 'ਚ ਕੈਦ ਕੀਤਾ।

Punjabi Bollywood Tadka
ਦੱਸਣਯੋਗ ਹੈ ਕਿ ਕਾਜੋਲ ਇਨ੍ਹੀਂ ਦਿਨੀਂ ਅਜੇ ਦੇਵਗਨ ਦੇ ਪ੍ਰੋਡਕਸ਼ਨ ਹੇਠ ਬਣ ਰਹੀ ਫਿਲਮ 'ਈਲਾ' ਦੀ ਸ਼ੂਟਿੰਗ ਕਰ ਰਹੀ ਹੈ। ਫਿਲਮ ਆਨੰਦ ਗਾਂਧੀ ਦੇ ਗੁਜਰਾਤੀ ਨਾਟਕ 'ਬੇਟਾ ਕਾਗੜੋ' 'ਤੇ ਆਧਾਰਿਤ ਹੈ। ਫਿਲਮ ਦਾ ਨਿਰਦੇਸ਼ਨ ਪ੍ਰਦੀਪ ਸਰਕਾਰ ਕਰ ਰਹੇ ਹਨ।

Punjabi Bollywood Tadka


Tags: Kajol Ajay Devgan Nysa Devgan Madame Tussauds Museum Wax Statue Bollywood Actress

Edited By

Kapil Kumar

Kapil Kumar is News Editor at Jagbani.