FacebookTwitterg+Mail

ਅਗਲੇ ਸਾਲ ਹੁਣ ਅਜੇ ਦੇਵਗਨ ਕਰਨਗੇ 'ਟੋਟਲ ਧਮਾਲ'

ajay devgan
26 October, 2018 04:32:04 PM

ਮੁੰਬਈ(ਬਿਊਰੋ)— ਇਸ ਸਾਲ ਅਜੇ ਦੇਵਗਨ ਨੇ ਫਿਲਮ 'ਰੈੱਡ' ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ। ਇਸ ਤੋਂ ਬਾਅਦ ਹੁਣ ਫੈਨਜ਼ ਅਜੇ ਦੇਵਗਨ ਨੂੰ ਕਾਮੇਡੀ ਅੰਦਾਜ਼ 'ਚ ਦੇਖਣ ਲਈ ਕਾਫੀ ਇੰਤਜ਼ਾਰ ਕਰ ਰਹੇ ਹਨ। ਅਜੇ ਦੀ ਫਿਲਮ 'ਟੋਟਲ ਧਮਾਲ' ਸੁਰਖੀਆਂ 'ਚ ਬਣੀ ਹੋਈ ਹੈ। ਦੱਸ ਦੇਈਏ ਕਿ ਫਿਲਮ ਇਸੇ ਸਾਲ ਰਿਲੀਜ਼ ਹੋਣੀ ਸੀ ਪਰ ਹੁਣ ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਇਸ ਦਾ ਐਲਾਨ ਬੀਤੇ ਦਿਨੀਂ ਹੀ ਅਜੇ ਨੇ ਆਪਣੇ ਟਵਿਟਰ ਹੈਂਡਲ 'ਤੇ ਪੋਸਟ ਸ਼ੇਅਰ ਕਰਕੇ ਕੀਤਾ ਹੈ। ਅਜੇ ਦੇਵਗਨ ਨੇ ਇਸ ਪੋਸਟ 'ਚ ਕਿਹਾ ਕਿ ਉਨ੍ਹਾਂ ਦੀ 'ਟੋਟਲ ਧਮਾਲ' ਹੁਣ 22 ਫਰਵਰੀ 2019 'ਚ ਰਿਲੀਜ਼ ਹੋਵੇਗੀ। ਆਪਣੇ ਇਸੇ ਟਵੀਟ 'ਚ ਅਜੇ ਦੇਵਗਨ ਨੇ ਲਵ ਰੰਜਨ ਦੀ 'ਦੇ ਦੇ ਪਿਆਰ ਦੇ' ਫਿਲਮ ਬਾਰੇ ਵੀ ਗੱਲ ਕੀਤੀ ਤੇ ਲਿਖਿਆ ਕਿ ਇਹ ਫਿਲਮ ਵੀ ਅਗਲੇ ਸਾਲ 26 ਅਪ੍ਰੈਲ ਨੂੰ ਰਿਲੀਜ਼ ਹੋਣੀ ਹੈ। ਇਸ ਫਿਲਮ 'ਚ ਅਜੇ ਦੇਵਗਨ ਦੀ ਦੋਸਤ ਤੱਬੂ ਤੇ ਰਾਕੂਲਪ੍ਰੀਤ ਸਿੰਘ ਵੀ ਨਜ਼ਰ ਆਉਣਗੀਆਂ।

 

ਦੱਸ ਦੇਈਏ ਕਿ ਅਜੇ ਦੇਵਗਨ ਦੀ 'ਟੋਟਲ ਧਮਾਲ' ਉਨ੍ਹਾਂ ਨਾਲ ਅਨਿਲ ਕਪੂਰ, ਮਾਧੁਰੀ ਦੀਕਸ਼ਿਤ, ਰਿਤੇਸ਼ ਦੇਸ਼ਮੁੱਖ, ਜਾਵੇਦ ਜਾਫਰੀ ਤੇ ਸੰਜੇ ਮਿਸ਼ਰਾ ਵਰਗੇ ਸਟਾਰਸ ਨਜ਼ਰ ਆਉਣਗੇ। ਇਹ ਇਕ ਆਊਟ-ਨ-ਆਊਟ ਕਾਮੇਡੀ ਫਿਲਮ ਹੈ, ਜਿਸ ਨੂੰ ਇੰਦਰ ਕੁਮਾਰ ਡਾਇਰੈਕਟ ਕਰ ਰਹੇ ਹਨ।

 


Tags: Ajay Devgan Total Dhamal Love Ranjan De De Pyar De Tanya Paul Singh

Edited By

Sunita

Sunita is News Editor at Jagbani.