ਮੁੰਬਈ (ਬਿਊਰੋ)— ਕਰਨ ਜੌਹਰ ਦੇ ਸ਼ੋਅ 'ਕੌਫੀ ਵਿਦ ਕਰਨ' ਦੇ ਸੀਜ਼ਨ 6 'ਚ ਇਕ ਵਾਰ ਫਿਰ ਤੋਂ ਜੋੜੀ ਦਾ ਧਮਾਲ ਨਜ਼ਰ ਆਉਣ ਵਾਲਾ ਹੈ। ਸ਼ੋਅ ਦੇ ਅਗਲੇ ਐਪੀਸੋਡ 'ਚ ਕਾਜੋਲ ਤੇ ਅਜੇ ਦੇਵਗਨ ਇਕੱਠੇ ਸ਼ਿਰਕਤ ਕਰਨ ਜਾ ਰਹੇ ਹਨ। ਕਰਨ ਜੌਹਰ ਸਮੇਤ ਦੋਵੇਂ ਕਲਾਕਾਰਾਂ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰਕੇ ਇਸ ਗੱਲ ਦੀ ਜਾਣਕਾਰੀ ਸ਼ੇਅਰ ਕੀਤੀ ਹੈ। ਤੁਹਾਨੂੰ ਦੱਸ ਦੇਈਏ ਸਾਲ 2016 'ਚ ਅਜੇ ਦੇਵਗਨ ਤੇ ਕਰਨ ਵਿਚਕਾਰ ਗਿਲੇ-ਸ਼ਿਕਵੇ ਪੈਦਾ ਹੋਏ ਸਨ ਜੋ ਹੁਣ ਖਤਮ ਹੁੰਦੇ ਨਜ਼ਰ ਆ ਰਹੇ ਹਨ।
ਸ਼ੋਅ ਦੇ ਹੋਸਟ ਕਰਨ ਜੌਹਰ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਅਤੇ ਕੈਪਸ਼ਨ 'ਚ ਲਿਖਿਆ, ''Koffee today with the talented husband wife!!! @kajol and @ajaydevgn ❤️❤️❤️ #koffeewithkaran''। ਤਸਵੀਰ 'ਚ ਕਲਾਕਾਰਾਂ ਵਿਚਕਾਰ ਜ਼ਬਰਦਸਤ ਤਾਲਮੇਲ ਦੇਖਣ ਨੂੰ ਮਿਲਿਆ ਹੈ। ਤੁਹਾਨੂੰ ਦੱਸ ਦੇਈਏ ਸਾਲ 2016 'ਚ ਅਜੇ ਦੇਵਗਨ ਦੀ ਫਿਲਮ 'ਸ਼ਿਵਾਏ' ਅਤੇ ਕਰਨ ਜੌਹਰ ਦੀ ਫਿਲਮ 'ਏ ਦਿਲ ਹੈ ਮੁਸ਼ਕਿਲ' ਦੀ ਰਿਲੀਜ਼ਿੰਗ ਸਮੇਂ ਦੋਹਾਂ ਵਿਚਕਾਰ ਤਣਾਅ ਦੀਆਂ ਖਬਰਾਂ ਸਾਹਮਣੇ ਆਈਆਂ ਸਨ।
ਕੁਝ ਦਿਨ ਪਹਿਲਾਂ ਹੀ ਖਬਰ ਆਈ ਸੀ ਕਿ ਦੋਹਾਂ ਕਲਾਕਾਰਾਂ ਵਿਚਕਾਰ ਸਮਝੌਤਾ ਹੋ ਗਿਆ ਹੈ। ਇਹ ਸਮਝੌਤਾ ਕਿਸੇ ਹੋਰ ਨੇ ਨਹੀਂ, ਬਲਕਿ ਕਾਜੋਲ ਨੇ ਕਰਵਾਇਆ ਹੈ। ਫਿਲਮਾਂ ਦੀ ਗੱਲ ਕਰੀਏ ਤਾਂ ਅਜੇ ਦੇਵਗਨ ਦੀ ਅਗਲੀ ਫਿਲਮ 'ਤਾਨਾਜੀ' ਹੈ। ਇਹ ਇਕ ਇਤਿਹਾਸਕ ਕਹਾਣੀ ਹੈ। ਫਿਲਹਾਲ ਫਿਲਮ ਦੀ ਸ਼ੂਟਿੰਗ ਕੰਮ ਸ਼ੁਰੂ ਹੋਣਾ ਅਜੇ ਬਾਕੀ ਹੈ।