FacebookTwitterg+Mail

ਕੀ ਧੀ ਲਈ ਅਜੇ-ਕਾਜੋਲ ਨੇ ਸਿੰਘਾਪੁਰ 'ਚ ਖਰੀਦਿਆ ਅਪਾਰਟਮੈਂਟ?

ajay devgan and kajol
31 October, 2018 02:06:19 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਅਜੇ ਦੇਵਗਨ ਤੇ ਉਸ ਦੀ ਪਤਨੀ ਕਾਜੋਲ ਇਨ੍ਹੀਂ ਦਿਨੀਂ ਕੰਮ 'ਚ ਕਾਫੀ ਰੁੱਝੇ ਹੋਏ ਹਨ। ਦੋਵੇਂ ਬੈਕ-ਟੂ-ਬੈਕ ਫਿਲਮਾਂ 'ਤੇ ਕੰਮ ਕਰ ਰਹੇ ਹਨ। ਦੂਜੇ ਪਾਸੇ ਉਨ੍ਹਾਂ ਦੀ ਧੀ ਘਰ ਤੋਂ ਦੂਰ ਰਹਿ ਕੇ ਇਸ ਸਮੇਂ ਸਿੰਗਾਪੁਰ 'ਚ ਪੜਾਈ ਕਰ ਰਹੀ ਹੈ। ਉਨ੍ਹਾਂ ਦੀ 15 ਸਾਲ ਦੀ ਬੇਟੀ ਪਿਛਲੇ ਸਾਲ ਸਿੰਘਾਪੁਰ ਚੱਲੀ ਗਈ ਸੀ। ਉਥੇ ਉਹ ਯੂਨਾਈਟਿਡ ਵਰਲਡ ਕਾਲਜ ਆਫ ਸਾਊਥ ਈਸਟ ਏਸ਼ੀਆ 'ਚ ਰਹਿ ਕੇ ਪੜ੍ਹਾਈ ਕਰ ਰਹੀ ਹੈ. ਜਿਥੇ ਜ਼ਿਆਦਾਤਰ ਬਾਲੀਵੁੱਡ ਸਟਾਰ ਕਿੱਡਜ਼ ਆਪਣੇ ਬਾਲੀਵੁੱਡ ਡੈਬਿਊ ਦੀਆਂ ਤਿਆਰੀਆਂ 'ਚ ਲੱਗੇ ਹਨ, ਉਥੇ ਹੀ ਅਜੇ-ਕਾਜੋਲ ਦੀ ਧੀ ਆਪਣੀ ਪੜ੍ਹਾਈ ਖਤਮ ਕਰਨਾ ਚਾਹੁੰਦੀ ਹੈ। ਜਦੋਂ ਬੇਟੀ ਇਨ੍ਹੀਂ ਮਿਹਨਤ ਕਰ ਰਹੀ ਹੋਵੇ ਤਾਂ ਮਾਤਾ-ਪਿਤਾ ਵੀ ਕਿਉਂ ਸਾਥ ਨਾ ਦੇਣ। ਖਬਰ ਹੈ ਕਿ ਅਜੇ-ਕਾਜੋਲ ਨੇ ਸਿੰਘਾਪੁਰ ਦੇ ਸਭ ਤੋਂ ਮਹਿੰਗੇ ਇਲਾਕੇ 'ਚ ਧੀ ਲਈ ਸ਼ਾਨਦਾਰ ਅਪਾਰਟਮੈਂਟ ਖਰੀਦਿਆ ਹੈ।


ਜਾਣਕਾਰੀ ਮੁਤਾਬਕ, ਅਜੇ ਦੇਵਗਨ ਤੇ ਕਾਜੋਲ ਪਿਛਲੇ ਕੁਝ ਸਮੇਂ ਤੋਂ ਸਿੰਘਾਪੁਰ 'ਚ ਆਪਣੀ ਧੀ ਲਈ ਆਸ਼ੀਆਨਾ ਤਲਾਸ਼ ਕਰ ਰਹੇ ਸਨ। ਖਬਰਾਂ ਮੁਤਾਬਕ ਧੀ ਦੇ ਸਕੂਲ 'ਚ ਬੋਰਡਿੰਗ ਦੀਆਂ ਸਹੂਲਤਾਂ ਹਨ ਪਰ ਉਨ੍ਹਾਂ ਦੀ ਧੀ ਵੱਖ ਹੀ ਰਹਿਣਾ ਚਾਹੁੰਦੀ ਹੈ। ਇਹੀ ਵਜ੍ਹਾ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਸਿੰਘਾਪੁਰ 'ਚ ਇਹ ਘਰ ਖਰੀਦਿਆ ਹੈ। ਖਬਰ ਹੈ ਉਨ੍ਹਾਂ ਦੀ ਧੀ ਜਨਵਰੀ 2019 ਤੱਕ ਇਸ ਨਵੇਂ ਘਰ 'ਚ ਸ਼ਿਫਟ ਹੋ ਸਕਦੀ ਹੈ। ਅਜੇ ਦੇਵਗਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਧਮਾਲ ਸੀਰੀਜ਼ ਦੀ ਤੀਜੀ ਫਿਲਮ 'ਟੋਟਲ ਧਮਾਲ' ਹੁਣ ਅਗਲੇ ਸਾਲ ਤੱਕ ਰਿਲੀਜ਼ ਹੋਵੇਗੀ। ਇਸ ਦੀ ਰਿਲੀਜ਼ਿੰਗ ਡੇਟ ਲਗਾਤਾਰ ਅੱਗੇ ਵਧ ਰਹੀ ਹੈ। ਹਾਲ ਹੀ 'ਚ ਅਜੇ ਦੇਵਗਨ ਨੇ ਟਵੀਟ ਕਰਕੇ ਦੱਸਿਆ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਟੋਟਲ ਧਮਾਲ' ਦੀ ਰਿਲੀਜ਼ਿੰਗ ਡੇਟ ਹੁਣ ਬਦਲ ਗਈ ਹੈ। ਫਿਲਮ 'ਦੇ ਦੇ ਪਿਆਰ ਦੇ' ਦੀ ਵੀ ਰਿਲੀਜ਼ਿੰਗ ਡੇਟ ਵੀ ਬਦਲ ਗਈ ਹੈ। 


Tags: Ajay Devgan Kajol Nysa Plush Apartment Singapore South East Asia Bollywood Celebrity

Edited By

Sunita

Sunita is News Editor at Jagbani.