FacebookTwitterg+Mail

'ਸਿੰਬਾ' 'ਚ ਅਜੇ ਦੀ ਐਂਟਰੀ ਤੋਂ ਨਾ ਖੁਸ਼ ਹੈ ਰਣਵੀਰ, ਵਜ੍ਹਾ ਹੈ ਖਾਸ

ajay devgan and ranveer singh
12 December, 2018 11:27:05 AM

ਮੁੰਬਈ(ਬਿਊਰੋ) : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਵਿਆਹ ਕਰਵਾਉਣ ਤੋਂ ਬਾਅਦ ਰਣਵੀਰ ਸਿੰਘ ਕੰਮ 'ਤੇ ਵਾਪਸ ਪਰਤ ਆਏ ਹਨ। ਉਨ੍ਹਾਂ ਦੀ ਆਉਣ ਵਾਲੀ ਫਿਲਮ 'ਸਿੰਬਾ' ਦਾ ਟਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇੰਨ੍ਹੀ ਦਿਨੀਂ ਰਣਵੀਰ 'ਸਿੰਬਾ' ਦੀ ਪ੍ਰਮੋਸ਼ਨ 'ਚ ਰੁੱਝਿਆ ਹੋਇਆ ਹੈ। ਦੱਸ ਦੇਈਏ ਕਿ ਇਸ ਫਿਲਮ 'ਚ ਰਣਵੀਰ ਸਿੰਘ ਦੇ ਨਾਲ ਸਾਰਾ ਅਲੀ ਖਾਨ ਨਾਇਕਾ ਦੀ ਭੂਮਿਕਾ 'ਚ ਨਜ਼ਰ ਆਵੇਗੀ। ਹਾਲ ਹੀ 'ਚ ਖਬਰ ਆਈ ਸੀ ਕਿ ਇਸ ਫਿਲਮ 'ਚ ਅਜੇ ਦੇਵਗਨ ਦੀ ਵੀ ਐਂਟਰੀ ਹੋ ਗਈ ਹੈ। ਫਿਲਮ ਦੇ ਟਰੇਲਰ 'ਚ ਵੀ ਅਜੇ ਦੇਵਗਨ ਦੀ ਝਲਕ ਦੇਖਣ ਨੂੰ ਮਿਲੀ ਸੀ।

ਦੱਸ ਦੇਈਏ ਕਿ ਹੁਣ ਖਬਰ ਆਈ ਹੈ ਕਿ ਫਿਲਮ 'ਚ ਅਜੇ ਦੇਵਗਨ ਦੀ ਐਂਟਰੀ ਤੋਂ ਰਣਵੀਰ ਸਿੰਘ ਬਿਲਕੁਲ ਖੁਸ਼ ਨਹੀਂ ਹੈ। ਖਬਰਾਂ ਮੁਤਾਬਕ, ਟਰੇਲਰ ਲਾਂਚ ਮੌਕੇ 'ਤੇ ਰਣਵੀਰ ਸਿੰਘ ਅਪਸੇਟ ਨਜ਼ਰ ਆਏ ਸਨ ਤੇ ਇਸ ਦੀ ਵਜ੍ਹਾ ਫਿਲਮ ਦੇ ਅੰਤ 'ਚ 'ਸਿੰਘਮ' ਯਾਨੀ ਅਜੇ ਦੇਵਗਨ ਦੀ ਐਂਟਰੀ ਹੈ। ਕਿਉਂਕਿ ਉਨ੍ਹਾਂ ਦੇ ਆਉਣ ਕਾਰਨ ਪੂਰਾ ਧਿਆਨ ਰਣਵੀਰ ਸਿੰਘ ਦੀ ਬਜਾਏ ਅਜੇ ਦੇਵਗਨ ਵੱਲ ਚਲਾ ਗਿਆ ਹੈ। ਟਰੇਲਰ ਤੋਂ ਬਾਅਦ ਫਿਲਮ ਦਾ ਗੀਤ 'ਆਂਖ ਮਾਰੇ' ਰਿਲੀਜ਼ ਹੋਇਆ ਸੀ। ਇਸ ਗੀਤ 'ਚ ਰਣਵੀਰ ਅਤੇ ਸਾਰਾ ਅਲੀ ਖਾਨ ਡਾਂਸ ਕਰਦੇ ਨਜ਼ਰ ਆ ਰਹੇ ਹਨ। ਫਿਲਮ ਨੂੰ ਰੋਹਿਤ ਸ਼ੈੱਟੀ ਨੇ ਡਾਇਰੈਕਟ ਕੀਤਾ ਹੈ। ਇਹ ਫਿਲਮ 28 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।


Tags: Ajay Devgan Simmba Ranveer Singh Sara Ali Khan Sonu Sood Rohit Shetty Bollywood Celebrity

Edited By

Sunita

Sunita is News Editor at Jagbani.