ਮੁੰਬਈ (ਬਿਊਰੋ) — ਨਵੇਂ ਸਾਲ ਦੀ ਸ਼ੁਰੂਆਤ ਹੁੰਦੇ ਹੀ ਬਾਲੀਵੁੱਡ ਤੋਂ ਤੋਹਫੇ ਮਿਲਣੇ ਸ਼ੁਰੂ ਹੋ ਗਏ ਹਨ। ਇਸ 'ਚ ਬਾਜ਼ੀ ਮਾਰ ਗਏ ਰਣਵੀਰ ਸਿੰਘ, ਜਿਨ੍ਹਾਂ ਨੇ ਸਾਲ ਦੇ ਪਹਿਲੇ ਦਿਨ ਆਪਣੀ ਫਿਲਮ 'ਗਲੀ ਬੁਆਏ' ਦਾ ਪੋਸਟਰ ਰਿਲੀਜ਼ ਕੀਤਾ। ਇਸ ਤੋਂ ਬਾਅਦ ਅਜੇ ਦੇਵਗਨ ਵੀ ਮੈਦਾਨ 'ਚ ਆ ਗਏ। 1 ਜਨਵਰੀ ਨੂੰ ਹੀ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ 'ਤਾਨਾਜੀ' ਦਾ ਪੋਸਟਰ ਰਿਲੀਜ਼ ਕੀਤਾ। ਫਿਲਮ ਦੇ ਡਾਇਰੈਕਟਰ ਓਮ ਰਾਊਤ ਨੇ ਪੋਸਟਰ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ। ਪੋਸਟਰ 'ਚ ਅਜੇ ਦੇਵਗਨ ਹਵਾ 'ਚ ਲਟਕਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਉਨ੍ਹਾਂ ਦਾ ਚਿਹਰਾ ਢੱਕਿਆ ਹੋਇਆ ਹੈ ਤੇ ਸਿਰਫ ਅੱਖਾਂ ਹੀ ਨਜ਼ਰ ਆ ਰਹੀਆਂ ਹਨ। ਇਹੀ ਅੱਖਾਂ ਤੁਹਾਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ। ਅਜਿਹਾ ਲੱਗ ਰਿਹਾ ਹੈ ਕਿ ਅਜੇ ਦੇਵਗਨ ਸਿੱਧਾ ਤੁਹਾਨੂੰ ਹੀ ਦੇਖ ਰਹੇ ਹਨ।
ਅਜੇ ਦੇਵਗਨ ਦਾ ਮਰਾਠੀ ਯੋਧਾ ਵਾਲਾ ਲੁੱਕ ਕਾਫੀ ਇੰਪ੍ਰੇਸਿਵ ਲੱਗ ਰਿਹਾ ਹੈ ਅਤੇ ਨਾਲ ਹੀ ਪੋਸਟਰ ਦੀ ਵੀ. ਐੱਫ. ਐਕਸ. ਵੀ ਸ਼ਾਨਦਾਰ ਹੈ। ਇਸ 'ਚ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਫਿਲਮ ਟੈਕਨੀਕਲੀ ਕਿੰਨੀ ਮਜ਼ਬੂਤ ਹੋਵੇਗੀ। ਖੈਰ ਇਹ ਵਾਲੇ ਸਮੇਂ 'ਚ ਹੀ ਦੇਖਣ ਨੂੰ ਮਿਲੇਗਾ ਪਰ ਇਹ ਫਿਲਮ ਵੀ. ਐੱਫ. ਐਕਸ ਤੋਂ ਇਲਾਵਾ ਵੀ ਇਕ ਹੋਰ ਚੀਜ਼ ਲਈ ਖਾਸ ਹੈ।
ਦੱਸ ਦਈਏ ਕਿ ਇਸ ਫਿਲਮ ਦੇ ਜਰੀਏ ਸੈਫ ਅਲੀ ਖਾਨ ਤੇ ਅਜੇ ਦੇਵਗਨ ਦੀ ਜੋੜੀ ਦੇਖਣ ਨੂੰ ਮਿਲੇਗੀ। ਆਖਰੀ ਵਾਰ ਉਹ 'ਓਂਕਾਰਾ' 'ਚ ਇਕੱਠੇ ਨਜ਼ਰ ਆਏ ਸਨ। ਖਬਰ ਹੈ ਕਿ ਸੈਫਇਸ ਫਿਲਮ 'ਚ ਨੇਗੇਟਿਵ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਇਸ ਸਾਲ ਦੀਵਾਲੀ 'ਤੇ ਰਿਲੀਜ਼ ਹੋਣ ਵਾਲੀ ਹੈ।