FacebookTwitterg+Mail

ਕਾਜੋਲ ਕਾਰਨ ਅਜ-ਕਰਨ ਦੀ ਮੁੜ ਹੋਈ ਦੋਸਤੀ, 2 ਸਾਲ ਪੁਰਾਣੀ ਲੜਾਈ ਹੋਈ ਖਤਮ

ajay devgn and karan johar
02 November, 2018 04:51:35 PM

ਮੁੰਬਈ(ਬਿਊਰੋ)— ਜਿਵੇਂ ਕੀ ਬਾਲੀਵੁੱਡ 'ਚ ਛੋਟੀਆਂ-ਮੋਟੀਆਂ ਲੜਾਈਆਂ ਹੁੰਦੀਆਂ ਹੀ ਰਹਿੰਦੀਆਂ ਹਨ ਅਤੇ ਇਹ ਲੜਾਈਆਂ ਕਦੇ ਵੀ ਮੀਡੀਆ ਤੋਂ ਨਹੀਂ ਲੁੱਕਦੀਆਂ। ਤੁਹਾਨੂੰ ਸਾਰਿਆਂ ਨੂੰ 2016 'ਚ ਅਜੇ ਦੇਵਗਨ ਤੇ ਕਰਨ ਜੌਹਰ 'ਚ ਹੋਈ ਲੜਾਈ ਤਾਂ ਯਾਦ ਹੀ ਹੋਵੇਗੀ। ਇਸ ਦਾ ਕਾਰਨ ਸੀ ਇੱਕੋ ਸਮੇਂ ਦੋਵਾਂ ਦੀਆਂ ਫਿਲਮਾਂ ਦਾ ਬਾਕਸ ਆਫਿਸ 'ਤੇ ਆਉਣਾ ਹੈ। ਹੁਣ ਖਬਰ ਆ ਰਹੀ ਹੈ ਕਿ ਇਸ ਦੀਵਾਲੀ ਦੇ ਖਾਸ ਮੌਕੇ ਦੋਵੇਂ ਸਟਾਰਸ ਆਪਣੇ ਪੁਰਾਣੇ ਝਗੜੇ ਨੂੰ ਭੁੱਲ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਨ।

Punjabi Bollywood Tadka
ਖਬਰਾਂ ਹਨ ਕਿ ਦੋਵਾਂ ਨੂੰ ਕੁਝ ਦਿਨ ਪਹਿਲਾਂ ਹੀ ਯਸ਼ਰਾਜ ਸਟੂਡੀਓ 'ਚ ਇਕੱਠੇ ਸਿਗਰਟ ਪੀਂਦੇ ਹੋਏ ਦੇਖਿਆ ਗਿਆ ਸੀ। ਇਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਦੋਵੇਂ ਜਲਦ ਹੀ ਆਪਣੇ ਮਤਭੇਦ ਭੁੱਲ ਕੇ ਇਕੱਠੇ ਫਿਲਮ 'ਚ ਵੀ ਨਜ਼ਰ ਆ ਸਕਦੇ ਹਨ। ਦੋਵੇਂ 'ਚ ਇਸ ਪੈਚਅੱਪ ਦਾ ਕਾਰਨ ਹੈ ਕਾਜੋਲ ਹੈ।

Image result for Ajay Devgn

ਹੁਣ ਅਸੀਂ ਉਮੀਦ ਕਰਦੇ ਹਾਂ ਕਿ ਦੋਵਾਂ ਦੀ ਦੋਸਤੀ ਦਾ ਰਿਸ਼ਤਾ ਹੋਰ ਗੂੜ੍ਹਾ ਹੋ ਜਾਵੇ ਤੇ ਫੈਨਜ਼ ਇਨ੍ਹਾਂ ਨੂੰ ਜਲਦ ਹੀ ਕਿਸੇ ਵੱਡੀ ਫਿਲਮ 'ਚ ਨਜ਼ਰ ਆਉਣਗੇ। ਉਂਝ ਅਜੇ ਦੇਵਗਨ ਤੇ ਕਰਨ ਜੌਹਰ ਪਹਿਲਾਂ 'ਕਾਲ' ਫਿਲਮ 'ਚ ਵੀ ਨਜ਼ਰ ਆ ਚੁੱਕੇ ਹਨ। ਦੋਵੇਂ ਇਸ ਹਾਰਰ ਫਿਲਮ ਤੋਂ ਬਾਅਦ ਕਿਸ ਜੌਨਰ ਦੀ ਫਿਲਮ ਕਰਦੇ ਹਨ ਇਹ ਦੇਖਣਾ ਖਾਸ ਹੈ।

Image result for Karan Johar


Tags: Ajay Devgn Karan Johar Patched Diwali 2016 Kajol Ae Dil Hai Mushkil

Edited By

Sunita

Sunita is News Editor at Jagbani.