FacebookTwitterg+Mail

ਕੈਂਸਰ ਦੇ ਮਰੀਜ਼ ਨੇ ਅਜੇ ਦੇਵਗਨ ਨੂੰ ਕੀਤੀ ਖਾਸ ਅਪੀਲ

ajay devgn asked by cancer patient to not promote tobacco products
06 May, 2019 11:08:18 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਅਜੇ ਦੇਵਗਨ ਦੀ ਫਿਲਮ 'ਦੇ ਦੇ ਪਿਆਰ ਦੇ' ਕੁਝ ਦਿਨ ਬਾਅਦ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ 'ਚ ਐਕਟਰ ਨਾਲ ਤੱਬੂ ਅਤੇ ਰਕੁਲ ਪ੍ਰੀਤ ਸਿੰਘ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੀਆਂ ਹਨ। ਹਾਲ ਹੀ 'ਚ ਐਕਟਰ ਫਿਲਮਾਂ ਕਾਰਨ ਨਹੀਂ ਸਗੋਂ ਇਕ ਐਡ ਕਾਰਨ ਚਰਚਾ 'ਚ ਛਾਏ ਹੋਏ ਹਨ। ਜੀ ਹਾਂ ਪਰਦੇ 'ਤੇ 'ਪਾਨ ਮਸਾਲਾ' ਦਾ ਐਡ ਕਰਨ ਵਾਲੇ ਅਜੇ ਦੇਵਗਨ ਨੂੰ ਕੈਂਸਰ ਦੇ ਇਕ ਮਰੀਜ਼ ਨੇ ਖਾਸ ਅਪੀਲ ਕੀਤੀ ਹੈ।
Punjabi Bollywood Tadka
ਰਾਜਸਥਾਨ ਦੇ ਕੈਂਸਰ ਮਰੀਜ਼ ਨਾਨਕਰਾਮ ਨੇ ਅਜੇ ਦੇਵਗਨ ਨੂੰ ਖਾਸ ਅਪੀਲ ਕੀਤੀ ਹੈ ਕਿ ਉਹ ਤੰਬਾਕੂ ਪ੍ਰੋਡਕਟ ਦਾ ਐਡ ਨਾ ਕਰਨ। ਮਰੀਜ਼ ਦੇ ਪਰਿਵਾਰ ਨੇ ਦੱਸਿਆ ਕਿ 40 ਸਾਲ ਦਾ ਨਾਨਕਰਾਮ ਅਜੇ ਦੇਵਗਨ ਦਾ ਫੈਨ ਹੈ। ਅਜਿਹੇ 'ਚ ਐਕਟਰ ਉਸੇ ਪ੍ਰੋਡਕਟ ਦਾ ਐਡ ਕਰ ਰਹੇ ਹਨ, ਜਿਸ ਦੇ ਨਾਲ ਉਨ੍ਹਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ ਪਰ ਹੁਣ ਉਨ੍ਹਾਂ ਨੂੰ ਸਮਝ ਆ ਗਈ ਹੈ। ਨਾਨਕਰਾਮ ਨੇ ਅਜੇ ਦੇਵਗਨ ਦੇ ਨਾਮ ਦੇ 1000 ਪੰਪਲੇਟ ਛਪਵਾਏ ਹਨ, ਜਿਸ 'ਚ ਉਸ ਨੇ ਦੱਸਿਆ ਕਿ ਕਿਵੇਂ ਉਹ ਅਤੇ ਉਸ ਦਾ ਪਰਿਵਾਰ ਤੰਬਾਕੂ ਖਾਂਦੇ ਸਨ।
Punjabi Bollywood Tadka
ਮਰੀਜ਼ ਦੇ ਬੇਟੇ ਨੇ ਦੱਸਿਆ ਕਿ ਐਕਟਰ ਦਾ ਐਡ ਹੌਲੀ-ਹੌਲੀ ਹਰ ਥਾਂ ਫੇਮਸ ਹੋ ਰਿਹਾ ਹੈ ਅਤੇ ਹੁਣ ਸ਼ਹਿਰ ਦੇ ਆਲੇ-ਦੁਆਲੇ ਦੇ ਲੋਕ ਵੀ ਇਸ ਨੂੰ ਖਾਣ ਲੱਗੇ ਹਨ। ਮੇਰੇ ਪਿਤਾ ਤੰਬਾਕੂ ਕੁਝ ਸਾਲ ਤੋਂ ਖਾਣਾ ਸ਼ੁਰੂ ਕੀਤਾ ਸੀ ਅਤੇ ਉਹ ਉਸੇ ਬਰਾਂਡ ਨੂੰ ਖਾਂਦੇ ਸਨ ਜਿਸ ਦਾ ਐਡ ਅਜੇ ਦੇਵਗਨ ਕਰ ਰਹੇ ਹਨ। ਮੇਰੇ ਪਿਤਾ ਅਜੇ ਦੇਵਗਨ ਨੂੰ ਪਸੰਦ ਕਰਦੇ ਸਨ ਪਰ ਜਦੋਂ ਕੈਂਸਰ ਦੀ ਚਪੇਟ 'ਚ ਆਏ ਤਾਂ ਉਨ੍ਹਾਂ ਨੂੰ ਲੱਗਾ ਕਿ ਇਨ੍ਹੇ ਵੱਡੇ ਸਟਾਰ ਨੂੰ ਇਸ ਤਰ੍ਹਾਂ ਦੇ ਪ੍ਰੋਡਕਟ ਦਾ ਐਡ ਨਹੀਂ ਕਰਨਾ ਚਾਹੀਦਾ।
Punjabi Bollywood Tadka
ਪੰਪਲੇਟ ਰਾਹੀਂ ਨਾਨਕਰਾਮ ਨੇ ਕਿਹਾ ਕਿ ਸ਼ਰਾਬ, ਸਿਗਰਟ ਅਤੇ ਤੰਬਾਕੂ ਜੋ ਸਿਹਤ ਲਈ ਖਰਾਬ ਹੈ ਅਜਿਹੇ 'ਚ ਇਸ ਤਰ੍ਹਾਂ ਦੇ ਪ੍ਰੋਡਕਟ ਨੂੰ ਐਕਟਰ ਨੂੰ ਪ੍ਰਮੋਟ ਨਾ ਕਰਨ। ਦੋ ਬੱਚਿਆਂ ਦਾ ਪਿਤਾ ਨਾਨਕਰਾਮ ਪਹਿਲਾਂ ਚਾਹ ਦਾ ਸਟਾਲ ਲਗਾਉਂਦਾ ਸੀ। ਹੁਣ ਉਹ ਨਾ ਬੋਲ ਪਾਉਂਦਾ ਹੈ ਅਤੇ ਨਾ ਹੀ ਦੋੜ ਸਕਦਾ ਹੈ। ਇਸ ਲਈ ਉਸ ਦਾ ਪਰਿਵਾਰ ਜੈਪੁਰ 'ਚ ਘਰ-ਘਰ ਜਾ ਕੇ ਦੁੱਧ ਵੇਚਦਾ ਹੈ।


Tags: Ajay DevgnCancer PatientTobacco ProductsRajasthanBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.