FacebookTwitterg+Mail

'ਸੂਰਿਆਵੰਸ਼ੀ' ਦੀ ਸ਼ੂਟਿੰਗ ਸ਼ੁਰੂ, ਨੀਨਾ ਗੁਪਤਾ ਨਿਭਾਏਗੀ ਅਕਸ਼ੈ ਦੀ ਮਾਂ ਦਾ ਕਿਰਦਾਰ

ajay devgn join akshay kumar as   sooryavanshi   shoot kickstarts
06 May, 2019 02:05:30 PM

ਮੁੰਬਈ(ਬਿਊਰੋ)— ਰੋਹਿਤ ਸ਼ੈੱਟੀ ਦੀ ਕਾਪ ਡਰਾਮਾ ਸੀਰੀਜ਼ ਦੀ ਚੌਥੀ ਕੜੀ 'ਸੂਰਿਆਵੰਸ਼ੀ' ਦੀ ਅੱਜ ਤੋਂ ਮੁੰਬਈ 'ਚ ਸ਼ੂਟਿੰਗ ਸ਼ੁਰੂ ਹੋ ਗਈ। ਫਿਲਮ ਦੀ ਸ਼ੂਟਿੰਗ ਦੀ ਖਬਰ ਅਕਸ਼ੈ ਨੇ ਖੁਦ ਇਕ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰਕੇ ਕੀਤੀ ਹੈ। ਇਸ ਤਸਵੀਰ 'ਚ ਉਨ੍ਹਾਂ ਦੇ ਨਾਲ ਰੋਹਿਤ ਸ਼ੈੱਟੀ, ਕਰਨ ਜੌਹਰ, ਅਜੇ ਦੇਵਗਨ ਅਤੇ ਰਣਵੀਰ ਸਿੰਘ ਵੀ ਹਨ। ਜਿੱਥੇ ਕੈਟਰੀਨਾ ਇਸ ਫਿਲਮ 'ਚ ਅਕਸ਼ੈ ਦੇ ਆਓਜਿਟ ਕੰਮ ਕਰਨ ਲਈ ਸੁਰਖੀਆਂ ਬਟੋਰ ਰਹੀ ਹੈ, ਉਥੇ ਹੀ ਨੀਨਾ ਗੁਪਤਾ ਵੀ ਚਰਚਾ ਦਾ ਵਿਸ਼ਾ ਬਣ ਗਈ ਹੈ। ਗੱਲ ਇਹ ਹੈ ਕਿ ਨੀਨਾ ਗੁਪਤਾ ਇਸ ਫਿਲਮ 'ਚ ਅਕਸ਼ੈ ਦੀ ਮਾਂ ਦੇ ਕਿਰਦਾਰ 'ਚ ਨਜ਼ਰ ਆਵੇਗੀ।


ਨੀਨਾ ਦੀਆਂ ਮੰਨੀਏ ਤਾਂ ਇਹ ਕਿਰਦਾਰ ਕਿਸੇ ਆਮ ਮਾਂ ਦੀ ਤਰ੍ਹਾਂ ਨਹੀਂ ਹੋਵੇਗਾ, ਸਗੋਂ ਦਰਸ਼ਕਾਂ ਨੂੰ ਕੁਝ ਨਵਾਂ ਦੇਖਣ ਨੂੰ ਮਿਲੇਗਾ। ਉਹ ਕਹਿੰਦੀ ਹੈ ਰੋਹਿਤ ਸ਼ੈੱਟੀ ਦੀਆਂ ਫਿਲਮਾਂ ਦਰਸ਼ਕਾਂ ਨੂੰ ਪਸੰਦ ਆਉਂਦੀਆਂ ਹਨ। ਅਜਿਹੇ 'ਚ ਮੈਂ ਉਨ੍ਹਾਂ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹਾਂ।''
Punjabi Bollywood Tadka
ਕੈਟਰੀਨਾ ਦੀ ਗੱਲ ਕਰੀਏ ਤਾਂ ਫਿਲਮ 'ਤੀਸਮਾਰ ਖਾਨ' ਦੇ ਕਾਫੀ ਸਮੇਂ ਬਾਅਦ ਉਹ ਅਕਸ਼ੈ ਦੇ ਆਓਜਿਟ ਨਜ਼ਰ ਆਵੇਗੀ। ਇਸ ਫਿਲਮ ਰਾਹੀਂ ਉਹ ਪਹਿਲੀ ਵਾਰ ਰੋਹਿਤ ਸ਼ੈੱਟੀ ਅਤੇ ਕਰਨ ਜੌਹਰ ਨਾਲ ਕੰਮ ਕਰਨ ਜਾ ਰਹੀ ਹੈ।


Tags: SooryavanshiAkshay KumarKatrina KaifRohit ShettyNeena GuptaBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.