ਮੁੰਬਈ (ਬਿਊਰੋ) — ਪ੍ਰਸਿੱਧ ਬਾਲੀਵੁੱਡ ਐਕਟਰ ਅਜੇ ਦੇਵਗਨ ਨੇ ਭਾਰਤ ਦੀ ਸਭ ਤੋਂ ਮਹਿੰਗੀ ਐੱਸ. ਯੂ. ਵੀ. ਖਰੀਦੀ ਹੈ। ਹਾਲਾਂਕਿ ਉਨ੍ਹਾਂ ਦੇ ਗੈਰਾਜ਼ ’ਚ ਕਈ ਸ਼ਾਨਦਾਰ ਲਗਜ਼ਰੀ ਕਾਰਾਂ ਹਨ, ਜਿਨ੍ਹਾਂ ’ਚ ਮਰਸਿਡੀਜ਼ ਬੈਂਜ਼ W115 220D, ਮਿਨੀ ਕੂਪਰ, BMW Z4, ਰੇਂਜ ਰੋਵਰ ਵੋਗ ਵਰਗੀਆਂ ਕਾਰਾਂ ਸ਼ਾਮਲ ਹਨ। ਉਨ੍ਹਾਂ ਨੇ ਕੁਝ ਸਾਲ ਪਹਿਲਾਂ ਆਪਣੀ ਪਤਨੀ ਕਾਜੋਲ ਨੂੰ ਲਗਜ਼ਰੀ ਐੱਸ. ਯੂ. ਵੀ. ਔਡੀ ਕਿਊ 7 ਵੀ ਗਿਫਟ ਕੀਤੀ ਸੀ। ਉਥੇ ਹੀ ਹੁਣ ਉਨ੍ਹਾਂ ਦੇ ਕਾਰ ਕਲੈਕਸ਼ਨ ’ਚ ਸਭ ਤੋਂ ਬਿਹਤਰੀਨ ਅਤੇ ਲਗਜ਼ਰੀ ਐੱਸ. ਯੂ. ਵੀ. ਸ਼ਾਮਲ ਹੋ ਗਈ ਹੈ। ਅਜੇ ਦੇਵਗਨ ਨੇ ਹਾਲ ਹੀ ’ਚ ਰੋਲਸ ਰਾਇਸ ਕਲਿਨਨ ਖਰੀਦੀ ਸੀ। ਖਬਰਾਂ ਮੁਤਾਬਕ, ਅਜੇ ਦੇਵਗਨ ਨੇ ਕੁਝ ਮਹੀਨੇ ਪਹਿਲਾਂ ਹੀ ਕਲਿਨਨ ਦਾ ਆਰਡਰ ਦਿੱਤਾ ਸੀ ਪਰ ਇਸ ਦੇ ਕਸਟਮਾਈਜੇਸ਼ਨ ਕਾਰਨ ਇਸ ਦੀ ਡਿਲੀਵਰੀ ’ਚ ਦੇਰੀ ਹੋ ਗਈ।
ਦੱਸਣਯੋਗ ਹੈ ਕਿ ਰੋਲਸ ਰਾਇਸ ਆਪਣੀ ਕਸਟਮਾਈਜ਼ਡ ਕਾਰਾਂ ਲਈ ਜਾਣੀ ਜਾਂਦੀ ਹੈ। ਕਲਿਨਨ ਸਭ ਤੋਂ ਮਹਿੰਗੀ ਐੱਸ. ਯੂ. ਵੀ. ’ਚੋਂ ਇਕ ਹੈ, ਜਿਸ ਦੇ ਬੇਸ ਵੈਰੀਅੰਟ ਦੀ ਐਕਸ-ਸ਼ੋਅਰੂਮ ਕੀਮਤ 6.95 ਕਰੋੜ ਰੁਪਏ ਤੋਂ ਸ਼ੁਰੂ ਹੁੰਦੀ ਹੈ। ਉਥੇ ਹੀ ਇਸ ਕਸਟਮਾਈਜੇਸ਼ਨ ਕਰਾਉਣ ਤੋਂ ਬਾਅਦ ਇਸ ਦੀਆਂ ਕੀਮਤਾਂ ’ਚ ਵਾਧਾ ਹੋ ਜਾਂਦਾ ਹੈ। ਹਾਲਾਂਕਿ ਇਸ ਗੱਲ ਦੀ ਜਾਣਕਾਰੀ ਨਹੀਂ ਮਿਲੀ ਹੈ ਕਿ ਅਜੇ ਦੇਵਗਨ ਨੇ ਇਸ ਕਾਰ ’ਚ ਕੀ ਕਸਟਮਾਈਜੇਸ਼ਨ ਕਰਾਏ ਹਨ।
ਹਾਲਾਂਕਿ ਦੇਸ਼ ’ਚ ਸਿਰਫ ਅਜੇ ਦੇਵਗਨ ਕੋਲ ਹੀ ਇਹ ਪਹਿਲੀ ਰੋਲਸ ਰਾਇਸ ਨਹੀਂ ਹੈ। ਇਸ ਤੋਂ ਪਹਿਲਾਂ ਦੇਸ਼ ਦੇ ਪ੍ਰਸਿੱਧ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਨੇ ਵੀ ਕਲਿਨਨ ਖਰੀਦੀ ਸੀ। ਮੰਨਿਆ ਜਾਂਦਾ ਹੈ ਕਿ ਦੇਸ਼ ’ਚ ਕਲਿਨਨ ਦੇ ਪਹਿਲੇ ਗ੍ਰਾਹਕ (ਖਰੀਦਾਰ) ਉਹੀ ਹਨ। ਇਨ੍ਹਾਂ ਤੋਂ ਬਾਅਦ ਭੂਸ਼ਣ ਕੁਮਾਰ ਨੇ ਲਾਲ ਰੰਗ ਦੀ ਕਲਿਨਨ ਖਰੀਦੀ ਸੀ।