FacebookTwitterg+Mail

CAA 'ਤੇ ਬੋਲੇ ਅਜੈ ਦੇਵਗਨ, 'ਇਸ ਮਾਮਲੇ 'ਚ ਰਾਏ ਦਿੱਤੀ ਤਾਂ ਮੇਰੀ ਫਿਲਮ ਹੋ ਸਕਦੀ ਹੈ ਬੈਨ'

ajay devgn says violence during caa protests is not the solution
26 December, 2019 10:10:47 AM

ਨਵੀਂ ਦਿੱਲੀ (ਬਿਊਰੋ) — ਦੇਸ਼ ਭਰ 'ਚ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਪ੍ਰਦਰਸ਼ਨ ਹੋ ਰਹੇ ਹਨ। ਕਈ ਬਾਲੀਵੁੱਡ ਸਿਤਾਰਿਆਂ ਨੇ ਵੀ ਇਸ ਮਾਮਲੇ 'ਚ ਆਪਣੀ ਰਾਏ ਰੱਖੀ ਹੈ, ਜਿਸ 'ਚ ਅਨੁਰਾਗ ਕਸ਼ਅੱਪ, ਰਿੱਚਾ ਚੱਡਾ, ਫਰਹਾਨ ਅਖਤਰ, ਵਿਸ਼ਾਲ ਭਰਦਵਾਜ ਵਰਗੇ ਸਿਤਾਰੇ ਹਨ। ਹਾਲਾਂਕਿ ਕਈ ਸਿਤਾਰੇ ਅਜਿਹੇ ਵੀ ਹਨ, ਜਿਨ੍ਹਾਂ ਨੇ ਇਸ ਮਾਮਲੇ 'ਚ ਕੋਈ ਪ੍ਰਤੀਕਿਰਿਆ ਹੀ ਨਹੀਂ ਦਿੱਤੀ ਹੈ। ਹਾਲ ਹੀ 'ਚ ਬਾਲੀਵੁੱਡ ਐਕਟਰ ਅਜੈ ਦੇਵਗਨ ਨੇ ਪ੍ਰਤੀਕਿਰਿਆ ਦਿੱਤੀ ਹੈ।

ਅਜੈ ਦੇਵਗਨ ਅਤੇ ਸੈਫ ਅਲੀ ਖਾਨ ਆਪਣੀ ਫਿਲਮ 'ਤਾਨਾਜੀ' ਦੇ ਪ੍ਰਮੋਸ਼ਨ ਲਈ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ, ''ਜੇਕਰ ਅਸੀਂ ਕੁਝ ਅਖਾਂਗੇ ਤਾਂ ਕਿਸੇ ਨਾ ਕਿਸੇ ਨੂੰ ਬੁਰਾ ਲੱਗੇਗਾ। ਜੇਕਰ ਮੈਂ ਜਾਂ ਸੈਫ ਅਲੀ ਖਾਨ ਕੁਝ ਅਖਾਂਗੇ ਤਾਂ ਲੋਕ ਕੱਲ ਜਾਣਗੇ ਤੇ ਪ੍ਰਦਰਸ਼ਨ ਕਰਨ ਲੱਗ ਜਾਣਗੇ। ਅਜਿਹਾ ਤੁਸੀਂ ਆਮਿਰ ਖਾਨ ਨਾਲ ਦੇਖਿਆ। ਇਸ ਤੋਂ ਇਲਾਵਾ ਤੁਹਾਨੂੰ ਯਾਦ ਹੋਵੇਗਾ ਸੰਜੇ ਲੀਲਾ ਭੰਸਾਲੀ ਵਾਲਾ ਕਿੱਸਾ।''

ਅਜੇ ਦੇਵਗਨ ਨੇ ਕਿਹਾ ਕਿ ਕੋਈ ਫਿਲਮ ਬਣਾਉਣ 'ਚ ਕਈ ਲੋਕ ਸ਼ਾਮਲ ਹੁੰਦੇ ਹਨ ਤੇ ਫਿਲਮ ਦੇ ਨੁਕਸਾਨ ਨਾਲ ਕਈ ਲੋਕਾਂ ਨੂੰ ਵੀ ਨੁਕਸਾਨ ਹੁੰਦਾ ਹੈ। ਕਦੇ-ਕਦੇ ਲੋਕ ਕਿਸੇ ਚੁਟਕੁਲ ਨੂੰ ਵੀ ਗੰਭੀਰਤਾ ਨਾਲ ਲੈ ਲੈਂਦੇ ਹਨ। ਸਾਨੂੰ ਚੀਜ਼ਾਂ ਨੂੰ ਲੈ ਕੇ ਰਾਏ ਬਣਾਉਣੀ ਚਾਹੀਦੀ ਹੈ ਤੇ ਸਾਡਾ ਓਪੀਨੀਅਨ ਹੁੰਦੀ ਵੀ ਹੈ ਪਰ ਸਾਨੂੰ ਪਤਾ ਹੈ ਕਿ ਇਸ ਨੂੰ ਕਦੋ ਬਣਾਉਣਾ ਹੈ ਤੇ ਕਦੋ  ਨਹੀਂ। ਅੱਧੀ ਮੀਡੀਆ ਕੁਝ ਕਹਿ ਰਹੀ ਹੈ ਤੇ ਅੱਧੀ ਕੁਝ ਹੋਰ ਹੀ। ਅਸੀਂ ਬਾਹਰ ਜਾ ਕੇ ਕੁਝ ਵੀ ਬੋਲ ਸਕਦੇ ਕਿਉਂਕਿ ਬਾਲੀਵੁੱਡ ਸਿਤਾਰੇ ਪ੍ਰਭਾਵਸ਼ਾਲੀ ਹੁੰਦੇ ਹਨ ਤੇ ਉਨ੍ਹਾਂ ਦੀ ਰਾਏ ਦਾ ਲੋਕਾਂ 'ਤੇ ਅਸਰ ਪੈ ਸਕਦਾ ਹੈ। ਇਹੀ ਕਾਰਨ ਹੈ ਕਿ ਸਾਨੂੰ ਉਦੋਂ ਹੀ ਕਿਸੇ ਮੁੱਦੇ 'ਤੇ ਰਾਏ ਰੱਖਣੀ ਚਾਹੀਦੀ ਹੈ, ਜਦੋਂ ਸਾਨੂੰ ਉਸ ਮੁੱਦੇ ਦੀ ਪੂਰੀ ਜਾਣਕਾਰੀ ਹੋਵੇ। ਇਕ ਲੋਕ ਤੰਤਰ 'ਚ ਲੋਕਾਂ ਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ ਤੇ ਸਰਕਾਰ ਨੂੰ ਵੀ ਆਪਣੀ ਗੱਲ 'ਤੇ ਅੰਦਾਜ਼ੇ ਰੱਖਣ ਦਾ ਹੱਕ ਹੈ। ਦੋਵਾਂ ਪੱਖਾਂ ਨੂੰ ਮਿਲ-ਵੰਡ ਕੇ ਸਮੱਸਿਆ ਸੁਲਝਾਉਣੀ ਚਾਹੀਦੀ ਹੈ ਕਿਉਂਕਿ ਹਿੰਸਾ ਨਾਲ ਕਿਸੇ ਦਾ ਵੀ ਫਾਇਦਾ ਹੋਣ ਵਾਲਾ ਨਹੀਂ ਹੈ।


Tags: Ajay DevgnViolenceSolutionCitizenship Amendment ActNational Register of CitizensSensitive IssuesPolitical IssuesSanjay Leela BhansaliAamir KhanBollywood Actors

About The Author

sunita

sunita is content editor at Punjab Kesari