FacebookTwitterg+Mail

'ਦੇ ਦੇ ਪਿਆਰ ਦੇ' 'ਚ ਇਹ ਤਿਕੜੀ ਕਰੇਗੀ ਵੱਡਾ ਧਮਾਕਾ

ajay devgn starrer  de de pyaar de
23 August, 2018 09:08:11 AM

ਮੁੰਬਈ(ਬਿਊਰੋ)— ਅੱਜ ਦੀ ਤਾਰੀਖ 'ਚ ਅਜੇ ਦੇਵਗਨ ਸਭ ਤੋਂ ਬਿਜ਼ੀ ਸਟਾਰਸ 'ਚ ਇਕ ਹਨ। ਅਜੇ ਕੋਲ ਵੱਡੇ ਬੈਨਰ ਦੀਆਂ ਇਕ ਤੋਂ ਬਾਅਦ ਇਕ ਫਿਲਮਾਂ ਦੀ ਲੰਬੀ ਲਿਸਟ ਹੈ। ਅਜੇ ਲਗਾਤਰ ਫਿਲਮਾਂ ਦੇ ਮਾਮਲੇ 'ਚ ਸਭ ਨੂੰ ਚੰਗੀ ਟੱਕਰ ਦੇ ਰਹੇ ਹਨ। ਕੁਝ ਸਮਾਂ ਪਹਿਲਾਂ ਹੀ ਅਜੇ ਦੀ ਫਿਲਮ 'ਰੇਡ' ਆਈ ਸੀ। ਇਸ ਫਿਲਮ ਤੋਂ ਬਾਅਦ ਅਜੇ ਨੇ ਡਾਇਰੈਕਟਰ ਆਕਿਵ ਅਲੀ ਦੀ ਨਵੀਂ ਫਿਲਮ 'ਦੇ ਦੇ ਪਿਆਰ ਦੇ' ਦੀ ਸ਼ੂਟਿੰਗ ਕੀਤੀ ਸੀ।

Image result for Ajay Devgn,De De Pyaar De,Tabu, Jimmy Sheirgill

ਫਿਲਮ ਦੀ ਸ਼ੂਟਿੰਗ ਹੋ ਚੁੱਕੀ ਹੈ ਅਤੇ ਇਹ ਹੁਣ ਪੋਸਟ ਪ੍ਰੋਡਕਸ਼ਨ ਰਾਉਂਡ 'ਚ ਹੈ। ਫਿਲਮ ਨਾਲ ਜੁੜੀ ਇਕ ਖਾਸ ਖਬਰ ਸਾਹਮਣੇ ਆ ਰਹੀ ਹੈ ਕਿ ਫਿਲਮ 2019 'ਚ ਰਿਲੀਜ਼ ਹੋ ਰਹੀ ਹੈ। ਇਸ ਦੀ ਜਾਣਕਾਰੀ ਟਰੇਡ ਐਨਾਲਿਸਟ ਤਰਨ ਆਦਰਸ਼ ਨੇ ਹਾਲ ਹੀ 'ਚ ਟਵਿਟਰ 'ਤੇ ਇਸ ਪੋਸਟ ਕਰਕੇ ਦਿੱਤੀ ਹੈ। ਫਿਲਮ 'ਚ ਅਜੇ ਦੇਵਗਨ ਨਾਲ ਤੱਬੂ ਤੇ ਰਕੁਰਪ੍ਰੀਤ ਨਜ਼ਰ ਆਉਣਗੇ। ਫਿਲਮ 'ਦੇ ਦੇ ਪਿਆਰ ਦੇ' 22 ਫਰਵਰੀ 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਹ ਇਕ ਰੋਮ-ਕੋਮ ਫਿਲਮ ਹੋਵੇਗੀ।


ਦੱਸਣਯੋਗ ਹੈ ਕਿ ਫਿਲਮ 'ਚ ਅਜੇ-ਤੱਬੂ ਅਤੇ ਰਾਕੁਰ ਦਾ ਕੀ ਕਿਰਦਾਰ ਹੋਵੇਗਾ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਆਈ ਹੈ। ਕੁਝ ਹੀ ਸਮਾਂ ਪਹਿਲਾਂ ਫਿਲਮ ਦਾ ਫਸਟ ਲੁੱਕ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਇਸ ਦੀ ਕਹਾਣੀ 'ਤੇ ਕੁਝ ਅੰਦਾਜ਼ਾ ਲਾਇਆ ਜਾ ਸਕਿਆ। ਫਿਲਮ 'ਚ ਇਨ੍ਹਾਂ ਦੇ ਨਾਲ-ਨਾਲ ਜਿੰਮੀ ਸ਼ੇਰਗਿੱਲ ਵੀ ਨਜ਼ਰ ਆਉਣਗੇ। ਤੱਬੂ ਅਤੇ ਜਿੰਮੀ ਨੇ ਕਾਫੀ ਲੰਬੇ ਸਮੇਂ ਬਾਅਦ ਇਕ ਸਕ੍ਰੀਨ 'ਤੇ ਇਕੱਠੇ ਨਜ਼ਰ ਆਉਣ ਵਾਲੇ ਹਨ।

Image result for Ajay Devgn,Tabu, Jimmy Sheirgill

'ਦੇ ਦੇ ਪਿਆਰ ਦੇ' ਲਵ ਰੰਜਨ ਦੇ ਪ੍ਰੋਡਕਸ਼ਨ ਹਾਊਸ 'ਚ ਤਿਆਰ ਹੋਈ ਹੈ। ਇਸ ਤੋਂ ਬਾਅਦ ਅਜੇ-ਲਵ ਰਮਜਨ ਦੇ ਨਾਲ ਰਣਬੀਰ ਕਪੂਰ ਨਾਲ ਇਕ ਹੋਰ ਫਿਲਮ ਕਰਨਗੇ। ਉਮੀਦ ਹੈ ਕਿ ਲੰਬੇ ਟਾਈਮ ਬਾਅਦ ਤੱਬੂ ਤੇ ਜਿੰਮੀ ਨੂੰ ਇਕੱਠੇ ਦੇਖਣਾ ਦਰਸ਼ਕਾਂ ਨੂੰ ਕਾਫੀ ਪਸੰਦ ਆਵੇਗਾ।


Tags: Ajay DevgnDe De Pyaar DeLuv RanjanPyaar Ka PunchnamTabu Jimmy SheirgillRakul Preet Singh

Edited By

Sunita

Sunita is News Editor at Jagbani.