ਮੁੰਬਈ(ਬਿਊਰੋ)— ਮਸ਼ਹੂਰ ਐਕਟਰ ਅਜਾਜ਼ ਖਾਨ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਅਜਾਜ਼ ਖਾਨ ਨੇ ਇਸ ਗੱਲ ਦੀ ਜਾਣਕਾਰੀ ਖੁਦ ਸੋਸ਼ਲ ਮੀਡੀਆ 'ਤੇ ਟਵੀਟ ਕਰਕੇ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਨੇ ਲਿਖਿਆ ਕਿ, ''ਮੇਰੀ ਮੰਮੀ ਦਾ ਦਿਹਾਂਤ ਹੋ ਗਿਆ ਹੈ।''
ਦੱਸ ਦੇਈਏ ਕਿ ਅਜਾਜ਼ ਖਾਨ 'ਬਿੱਗ ਬੌਸ' ਦੇ ਸਭ ਤੋਂ ਵਿਵਾਦਿਤ ਮੁਕਾਬਲੇਬਾਜ਼ਾਂ 'ਚੋਂ ਇਕ ਰਿਹਾ। ਉਸ 'ਤੇ ਅਲੀ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ ਘਰ ਤੋਂ ਕੱਢ ਦਿੱਤਾ ਸੀ। ਅਜਾਜ਼ ਹਿੰਦੀ ਤੇ ਦੱਖਣੀ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਜਲਦ ਹੀ ਉਹ ਨੋਬਲ ਪੁਰਸਕਾਰ ਜਿੱਤ ਚੁੱਕੀ ਮਲਾਲਾ ਯੂਸੂਫਜਈ 'ਤੇ ਬਣ ਰਹੀ ਫਿਲਮ 'ਚ ਨਜ਼ਰ ਆਉਣ ਵਾਲੇ ਹਨ।