ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਐਜਾਜ਼ ਖਾਨ ਇਕ ਵਾਰ ਫਿਰ ਤੋਂ ਵਿਵਾਦਾਂ 'ਚ ਘਿਰ ਗਏ ਹਨ। ਮੰਗਲਵਾਰ (27 ਫਰਵਰੀ) ਨੂੰ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੇ ਇਕ ਮਹਿਲਾ ਨੂੰ ਗਾਲ੍ਹਾਂ ਕੱਢ ਦਿੱਤੀਆਂ। ਉਨ੍ਹਾਂ ਨੇ ਮਹਿਲਾ ਤੇ ਉਸ ਦੇ ਪਿਤਾ ਨੂੰ ਚੋਰ ਦੱਸਿਆ, ਜਿਸ 'ਤੇ ਭਾਜਪਾ ਦੇ ਬੁਲਾਰੇ ਤੇਜਿੰਦਰ ਬੱਗਾ ਨੇ ਉਨ੍ਹਾਂ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ, ''ਐਕਟਰ ਦੀ ਭਾਸ਼ਾ ਤੋਂ ਹੀ ਉਨ੍ਹਾਂ ਦੇ ਖਾਨਦਾਨ ਦਾ ਪਤਾ ਚੱਲਦਾ ਹੈ।'' ਅਸਲ 'ਚ ਟਵਿਟਰ 'ਤੇ ਐਜਾਜ਼ ਨੇ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੇ ਦਿਹਾਂਤ ਨੂੰ ਲੈ ਕੇ ਟਵੀਟ ਕੀਤਾ ਸੀ। ਉਨ੍ਹਾਂ ਨੇ ਸੋਮਵਾਰ (26 ਜਨਵਰੀ) ਲਿਖਿਆ ਸੀ ਕਿ ਜੀਵਨ ਬੇਹੱਦ ਛੋਟਾ ਹੈ।
ਆਪਣਾ ਵੱਧ ਤੋਂ ਵੱਧ ਸਮਾਂ ਉਸ 'ਚ ਲਗਾਓ, ਜੋ ਤੁਸੀ ਕਰਨਾ ਚਾਹੁੰਦੇ ਹੋ। ਸਭ ਤੋਂ ਮਜ਼ਬੂਤ ਲੋਕ ਨਰਮ ਦਿਲ ਹੁੰਦੇ ਹਨ। ਸੋਨਮ ਮਹਾਜਨ ਨਾਂ ਦੀ ਇਕ ਮਹਿਲਾ ਨੇ ਇਸ ਐਕਟਰ ਨੂੰ ਟਵੀਟ ਕਰਦੇ ਹੋਏ ਲਿਖਿਆ, ''ਮੇਰੇ ਟਵੀਟ ਚੋਰੀ ਕਰਨੇ ਬੰਦ ਕਰੋ ਲੂਜ਼ਰ।'' ਐਜਾਜ਼ ਨੇ ਇਸ 'ਤੇ ਮਹਾਜਨ ਨੂੰ ਤੇ ਉਨ੍ਹਾਂ ਦੇ ਪਿਤਾ ਨੂੰ ਗਾਲ੍ਹਾਂ ਕੱਢਦੇ ਹੋਏ ਲਿਖਿਆ, ''ਇਹ ਫਾਰਵਰਡਰ ਮੈਸੇਜ ਹੈ। ਪੂਰੀ ਦੁਨੀਆ ਜਾਣਦੀ ਹੈ। ਤੂੰ ਚੋਰ- ਤੇਰਾ ਪਿਓ ਚੋਰ ਤੇ ਤੇਰਾ ਪੂਰਾ ਖਾਨਦਾਨ ਚੋਰ। ਤੂੰ ਮੇਰਾ ਨਾਂ ਲੈ ਕੇ ਮਸ਼ਹੂਰ ਹੋ ਜਾ।
ਕਿਤੇ ਮਿਲ ਤਾਂ ਸਹੀਂ, ਖਾਨਾਂ ਦੇ ਦਿਲ ਬਹੁਤ ਵੱਡੇ ਹੁੰਦੇ ਹਨ।'' ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਤੇਜਿੰਦਰ ਬੱਗਾ ਨੇ ਇਸੇ 'ਤੇ ਐਜਾਜ਼ ਨੂੰ ਟੈਗ ਕਰਦੇ ਹੋਏ ਕਿਹਾ, ਐਕਟਰ ਜਿਸ ਭਾਸ਼ਾ ਦਾ ਇਸਤੇਮਾਲ ਕਰਦੇ ਹਨ, ਉਨ੍ਹਾਂ ਦੇ ਖਾਨਦਾਨ ਤੇ ਸਿੱਖਿਆ ਦੇ ਬਾਰੇ 'ਚ ਪਤਾ ਲੱਗਦਾ ਹੈ।'' ਬੱਗਾ ਨੇ ਇਸ ਦੇ ਨਾਲ ਐਜਾਜ਼ ਦੇ ਮੈਸੇਜ ਦੇ ਸਕ੍ਰੀਨਸ਼ਾਰਟ ਦੀਆਂ ਤਸਵੀਰਾਂ ਵੀ ਟਵੀਟ ਰਾਹੀਂ ਸ਼ੇਅਰ ਕੀਤੀਆਂ ਸਨ, ਜਿਨ੍ਹਾਂ 'ਚ ਉਨ੍ਹਾਂ ਨੇ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕੀਤਾ ਸੀ।
ਰਵੀ ਭਦੌਰੀਆ ਨਾਂ ਦੇ ਇਕ ਯੂਜ਼ਰ ਨੇ ਕਿਹਾ, ''ਇਕ ਮਹਿਲਾ ਨੂੰ ਗਾਲ੍ਹਾਂ ਕੱਢਣ ਤੇ ਧਮਕਾਉਣ ਲਈ ਇਸ ਵਿਅਕਤੀ ਨੂੰ ਜੇਲ ਅੰਦਰ ਹੋਣਾ ਚਾਹੀਦਾ। ਦੇਵੇਂਦਰ ਫੜਣਵੀਸ, ਮੁੰਬਈ ਪੁਲਸ, ਪੂਨਮ ਮਹਾਜਨ ਤੇ ਮੁੰਬਈ ਪੁਲਸ ਕਮਿਸ਼ਨਰ ਕਿਰਪਾ ਇਸ 'ਤੇ ਧਿਆਨ ਦੇਣ।''