FacebookTwitterg+Mail

ਡਰੱਗਜ਼ ਮਾਮਲੇ 'ਚ ਮਸ਼ਹੂਰ ਐਕਟਰ ਏਜਾਜ਼ ਖਾਨ ਗ੍ਰਿਫਤਾਰ

ajaz khan
23 October, 2018 01:11:12 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਤੇ 'ਬਿੱਗ ਬੌਸ 7' ਦਾ ਸਾਬਕਾ ਮੁਕਾਬਲੇਬਾਜ਼ ਏਜਾਜ਼ ਖਾਨ ਨੂੰ ਡਰੱਗਜ਼ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਨਵੀਂ ਮੁੰਬਈ ਪੁਲਸ ਦੁਆਰਾ ਗ੍ਰਿਫਤਾਰ ਕੀਤੇ ਗਏ ਏਜਾਜ਼ ਖਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਏਜਾਜ਼ ਖਾਨ ਕੋਲ ਐਸਟੇਸੀ ਦੀਆਂ 8 ਗੋਲੀਆਂ ਬਰਾਮਦ ਹੋਈਆਂ ਹਨ ਅਤੇ ਉਸ ਦੇ ਦੋਵੇਂ ਫੋਨ ਵੀ ਪੁਲਸ ਨੇ ਜ਼ਬਤ ਕਰ ਲਏ ਹਨ। ਏਜਾਜ਼ ਖਾਨ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਜਾਵੇਗਾ।

 

ਦੱਸ ਦੇਈਏ ਕਿ ਏਜਾਜ਼ ਖਾਨ ਨੇ ਰਕਤ ਚਰਿਤਰ, 'ਨਾਈਕ' ਤੇ 'ਯਾ ਰਬ' ਵਰਗੀਆਂ ਕਈ ਫਿਲਮਾਂ 'ਚ ਕੰਮ ਕੀਤਾ ਹੈ। ਇਸ ਦੇ ਨਾਲ ਹੀ 'ਬਿੱਗ ਬੌਸ' ਸੀਜ਼ਨ 7 ਸਮੇਤ 'ਕਾਮੇਡੀ ਨਾਈਟ ਵਿਦ ਕਪਿਲ', 'ਕਰਮ ਅਪਨਾ ਅਪਨਾ', 'ਕਹਾਣੀ ਹਮਾਰੇ ਮਹਾਭਾਰਤ ਕੀ' ਵਰਗੇ ਸੀਰੀਅਲਸ 'ਚ ਵੀ ਕੰਮ ਕਰ ਚੁੱਕਾ ਹੈ।

Punjabi Bollywood Tadka

 


Tags: Ajaz Khan Bigg Boss 7 Arrested Navi Mumbai Police Banned Narcotic Substance ਏਜਾਜ਼ ਖਾਨ

Edited By

Sunita

Sunita is News Editor at Jagbani.