FacebookTwitterg+Mail

ਡਰੱਗਜ਼ ਮਾਮਲੇ 'ਚ ਫਸੇ ਏਜਾਜ਼ ਖਾਨ ਨੇ ਮੁੰਬਈ ਪੁਲਸ ਨੂੰ ਦਿੱਤਾ ਬਿਆਨ

ajaz khan
24 October, 2018 09:31:10 AM

ਮੁੰਬਈ(ਬਿਊਰੋ)— ਬਾਲੀਵੁੱਡ ਦਾ ਮਸ਼ਹੂਰ ਐਕਟਰ ਤੇ 'ਬਿੱਗ ਬੌਸ 7' ਦਾ ਮੁਕਾਬਲੇਬਾਜ਼ ਰਹਿ ਚੁੱਕੇ ਏਜਾਜ਼ ਖਾਨ ਨੂੰ ਨਵੀਂ ਮੁੰਬਈ ਪੁਲਸ ਨੇ ਡਰੱਗਜ਼ ਨਾਲ ਦੇਰ ਮੰਗਲਵਾਰ ਰਾਤ ਗ੍ਰਿਫਤਾਰ ਕੀਤਾ। ਉਸ ਕੋਲ ਨਸ਼ੇ ਦੀਆਂ 8 ਗੋਲੀਆਂ ਬਰਾਮਦ ਹੋਈਆਂ ਸਨ। ਗੋਲੀਆਂ ਦਾ ਵਜ਼ਨ 2.3 ਗ੍ਰਾਮ ਹੈ। ਅੰਤਰ ਰਾਸ਼ਟਰੀ ਬਾਜ਼ਾਰ 'ਚ ਇਸ ਦੀ ਕੀਮਤ ਤਕਰੀਬਨ 2.2 ਲੱਖ ਰੁਪਏ ਹੈ। ਇਸ ਤੋਂ ਇਲਾਵਾ ਏਜਾਜ਼ ਖਾਨ ਕੋਲੋ 2 ਫੋਨ ਵੀ ਬਰਾਮਦ ਕੀਤੇ ਗਏ, ਜੋ ਪੁਲਸ ਨੇ ਜ਼ਬਤ ਕਰ ਲਏ ਹਨ। ਦੱਸ ਦੇਈਏ ਕਿ ਗ੍ਰਿਫਤਾਰੀ ਤੋਂ ਬਾਅਦ ਏਜਾਜ਼ ਖਾਨ ਨੇ ਕਿਹਾ, ''ਮੈਨੂੰ ਫਸਾਇਆ ਜਾ ਰਿਹਾ ਹੈ। ਮੇਰੇ ਖਿਲਾਫ ਗਹਿਰੀ ਸਾਜਿਸ਼ ਹੋ ਰਹੀ ਹੈ। ਸਾਰਾ ਸੱਚ ਜਲਦ ਹੀ ਸਾਹਮਣੇ ਆਵੇਗਾ। 

 

 

ਸੂਤਰਾਂ ਮੁਤਾਬਕ, ਜਦੋਂ ਏਜਾਜ਼ ਖਾਨ ਨੂੰ ਫੜ੍ਹਿਆ ਗਿਆ ਸੀ, ਉਦੋ ਵੀ ਉਹ ਨਸ਼ੇ ਦੀ ਹਾਲਤ 'ਚ ਹੀ ਸੀ। ਉਸ ਨੂੰ ਨਵੀਂ ਮੁੰਬਈ ਪੁਲਸ ਨੇ ਨਾਰਕੋਟਿਕਸ ਸੇਲ ਨੇ ਗ੍ਰਿਫਤਾਰ ਕੀਤਾ। ਪੁਲਸ ਨੂੰ ਨਵੀਂ ਮੁੰਬਈ ਦੇ ਇਕ ਹੋਟਲ 'ਚ ਰੇਵ ਪਾਰਟੀ ਚੱਲਣ ਦੀ ਖਬਰ ਮਿਲੀ ਸੀ। ਇਸ ਤੋਂ ਬਾਅਦ ਪੁਲਸ ਨੇ ਛਾਪੇਮਾਰੀ ਕਰਵਾਈ। ਦੱਸ ਦੇਈਏ ਕਿ ਏਜਾਜ਼ ਖਾਨ ਨੇ ਰਕਤ ਚਰਿਤਰ, 'ਨਾਈਕ' ਤੇ 'ਯਾ ਰਬ' ਵਰਗੀਆਂ ਕਈ ਫਿਲਮਾਂ 'ਚ ਕੰਮ ਕੀਤਾ ਹੈ। ਇਸ ਦੇ ਨਾਲ ਹੀ 'ਬਿੱਗ ਬੌਸ' ਸੀਜ਼ਨ 7 ਸਮੇਤ 'ਕਾਮੇਡੀ ਨਾਈਟ ਵਿਦ ਕਪਿਲ', 'ਕਰਮ ਅਪਨਾ ਅਪਨਾ', 'ਕਹਾਣੀ ਹਮਾਰੇ ਮਹਾਭਾਰਤ ਕੀ' ਵਰਗੇ ਸੀਰੀਅਲਸ 'ਚ ਵੀ ਕੰਮ ਕਰ ਚੁੱਕਾ ਹੈ।

 

'ਬਿੱਗ ਬੌਸ' 'ਚੋਂ ਕੱਢੇ ਗਏ ਸੀ ਏਜਾਜ਼ ਖਾਨ
ਏਜਾਜ਼ ਖਾਨ 'ਬਿੱਗ ਬੌਸ' ਨਾਲ ਚਰਚਾ 'ਚ ਆਇਆ ਸੀ। 'ਬਿੱਗ ਬੌਸ' 'ਚ ਸਾਥੀ ਮੁਕਾਬਲੇਬਾਜ਼  ਅਲੀ ਕੁਲੀ ਮਿਰਜਾ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ ਉਹ ਘਰ ਤੋਂ ਬਾਹਰ ਕੱਢਿਆ ਗਿਆ ਸੀ।

 


Tags: Ajaz Khan Bigg Boss 7Arrested Navi Mumbai Police Banned Narcotic Substance ਏਜਾਜ਼ ਖਾਨ

Edited By

Sunita

Sunita is News Editor at Jagbani.