FacebookTwitterg+Mail

ਸਮਾਜ ਲਈ ਖਤਰਾ ਬਣੇ ਏਜਾਜ਼ ਖਾਨ, ਮੁੰਬਈ ਪੁਲਸ ਨੇ ਕੀਤਾ ਗ੍ਰਿਫਤਾਰ

ajaz khan arrested by mumbai police for tiktok video
19 July, 2019 09:05:15 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਸ਼ਹੂਰ ਐਕਟਰ ਤੇ 'ਬਿੱਗ ਬੌਸ' ਫੇਮ ਏਜਾਜ਼ ਖਾਨ ਨੂੰ ਮੁੰਬਈ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ, ਏਜਾਜ਼ ਖਾਨ ਨੇ ਟਿਕ-ਟੌਕ ਐਪ 'ਤੇ ਵਿਵਾਦਿਤ ਵੀਡੀਓ ਸ਼ੇਅਰ ਕੀਤੀ ਸੀ, ਜਿਸ ਦੀ ਜਾਣਕਾਰੀ ਫਿਲਮ ਪ੍ਰੋਡਿਊਸਰ ਅਸ਼ੋਕ ਪੰਡਿਤ ਨੇ ਟਵੀਟ ਕਰਕੇ ਦਿੱਤੀ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੇ ਅਸ਼ੋਕ ਪੰਡਿਤ ਨੇ ਏਜਾਜ਼ ਖਾਨ ਖਿਲਾਫ ਦਰਜ ਹੋਈ ਐੱਫ. ਆਈ. ਆਰ. ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਏਜਾਜ਼ ਖਾਨ ਦੀ ਗ੍ਰਿਫਤਾਰੀ ਬਾਰੇ ਦੱਸਦੇ ਹੋਏ ਅਸ਼ੋਕ ਪੰਡਿਤ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਲਿਖਿਆ, ''ਏਜਾਜ਼ ਖਾਨ ਨੂੰ ਉਸ ਦੇ ਵਿਵਾਦਤ ਟਿਕ-ਟੌਕ ਵੀਡੀਓ ਲਈ ਅਰੈਸਟ ਕਰਨ ਲਈ ਤੁਹਾਡਾ ਧੰਨਵਾਦ। ਮੈਂ ਇਕ ਸ਼ਿਕਾਇਤ 16 ਜੁਲਾਈ ਨੂੰ ਜੁਹੂ ਪੁਲਸ ਸਟੇਸ਼ਨ 'ਚ ਦਰਜ ਕਰਵਾਈ ਸੀ। ਉਹ ਸਮਾਜ ਲਈ ਖਤਰਾ ਹੈ।''


ਦੱਸਣਯੋਗ ਹੈ ਕਿ ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਐੱਫ. ਆਈ. ਆਰ. 'ਚ ਲਿਖਿਆ ਸੀ ਕਿ ਉਸ ਦੀ ਥਾਂ ਸਲਾਖਾਂ ਪਿੱਛੇ ਹੈ ਸਮਾਜ 'ਚ ਨਹੀਂ। ਅਸ਼ੋਕ ਪੰਡਿਤ ਅਕਸਰ ਹੀ ਸਮਾਜਿਕ ਮੁੱਦਿਆਂ 'ਤੇ ਆਪਣੀ ਰਾਏ ਸਾਹਮਣੇ ਰੱਖਦੇ ਰਹਿੰਦੇ ਹਨ।

 


Tags: Bigg BossAjaz KhanArrestedMumbai PoliceTikTokVideo Ashoke Pandit

Edited By

Sunita

Sunita is News Editor at Jagbani.