FacebookTwitterg+Mail

ਆਸਿਫਾ ਦੇ ਬਲਾਤਕਾਰੀਆਂ ਦਾ ਸਿਰ ਵੱਢਣ ਵਾਲੇ ਨੂੰ 50 ਲੱਖ ਰੁਪਏ ਦੇਵੇਗਾ ਏਜਾਜ਼ ਖਾਨ

ajaz khan on kathua gang rape case
17 April, 2018 02:31:27 PM

ਮੁੰਬਈ (ਬਿਊਰੋ)— ਜੰਮੂ-ਕਸ਼ਮੀਰ ਦੇ ਕਠੂਆ ਰੇਪ ਕਾਂਡ ਦੇ ਵਿਰੋਧ 'ਚ ਬਾਲੀਵੁੱਡ ਅਭਿਨੇਤਾ ਏਜਾਜ਼ ਖਾਨ ਆਪਣੀ ਮਰਿਆਦਾ ਭੁੱਲ ਬੈਠੇ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ ਮੁਲਜ਼ਮਾਂ ਦੇ ਸਿਰ ਵੱਢ ਕੇ ਲਿਆਉਣ ਵਾਲੇ ਨੂੰ ਉਹ 50 ਲੱਖ ਰੁਪਏ ਦਾ ਇਨਾਮ ਦੇਣਗੇ। ਲਗਭਗ ਸੱਤ ਮਿੰਟ ਦੀ ਇਸ ਵੀਡੀਓ 'ਚ ਏਜਾਜ਼ ਨੇ ਬੀ. ਜੇ. ਪੀ. ਦੀਆਂ ਮਹਿਲਾ ਮੰਤਰੀਆਂ ਨਾਲ ਵੀ ਭਾਜਪਾ ਦੇ ਕਈ ਵੱਡੇ ਨੇਤਾਵਾਂ 'ਤੇ ਰੱਜ ਕੇ ਨਿਸ਼ਾਨਾ ਵਿੰਨ੍ਹਿਆ।

 

This time it’s personal, because it’s about my Nation and my Sisters. #JusticeForAsifa. इज्ज़त लूट ली गई मोदी तेरे ज़माने मे, बाप मर गया योगी तेरे थाने मे, ऎसी सरकार नही थी किसी ज़माने मे...l

Posted by Ajaz khan on Friday, April 13, 2018

ਉਨ੍ਹਾਂ ਕਿਹਾ ਕਿ ਇਸ ਕੇਸ 'ਚ ਜੋ ਲੋਕ ਹੱਥਾਂ 'ਚ ਤਿਰੰਗਾ ਲੈ ਕੇ ਮੁਲਜ਼ਮਾਂ ਦੇ ਬਚਾਅ 'ਚ ਖੜ੍ਹੇ ਹਨ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ, 'ਮੈਂ ਕਸ਼ਮੀਰ ਦੇ ਅੱਤਵਾਦੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਨ੍ਹਾਂ ਨੂੰ ਮਾਰੋ ਕਿਉਂਕਿ ਅਸਲੀ ਦਰਿੰਦੇ ਇਹ ਹਨ।'
Punjabi Bollywood Tadka
ਹਾਲਾਂਕਿ ਏਜਾਜ਼ ਨੇ ਇਸ ਵੀਡੀਓ 'ਚ ਬੇਹੱਦ ਗਲਤ ਭਾਸ਼ਾ ਦੀ ਵਰਤੋਂ ਕੀਤੀ ਹੈ। ਬੇਹੱਦ ਗੁੱਸੇ 'ਚ ਦਿਖ ਰਹੇ ਏਜਾਜ਼ ਨੇ ਕਿਹਾ, 'ਜੇਕਰ ਮੇਰੇ ਵੱਸ 'ਚ ਹੁੰਦਾ ਤਾਂ ਮੈਂ ਇਨ੍ਹਾਂ ਦਰਿੰਦਿਆਂ ਦਾ ਸਿਰ ਵੱਢ ਦਿੰਦਾ।' ਏਜਾਜ਼ ਨੇ ਉਨਾਵ ਕੇਸ ਦਾ ਵੀ ਇਸ ਵੀਡੀਓ 'ਚ ਜ਼ਿਕਰ ਕੀਤਾ ਹੈ।


Tags: Ajaz Khan Kathua Gang Rape Jammu Kashmir Viral Video

Edited By

Rahul Singh

Rahul Singh is News Editor at Jagbani.