ਨਵੀਂ ਦਿੱਲੀ— ਹਿੰਦੀ ਦੇ ਮਸ਼ਹੂਰ ਕਵੀ ਅਤੇ ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਦੇ ਪਿਤਾ ਹਰਿਵੰਸ਼ ਰਾਏ ਬੱਚਨ ਦੇ ਨੇੜਲੇ ਸਹਿਯੋਗੀ ਅਜੀਤ ਕੁਮਾਰ ਦਾ ਅੱਜ ਸਵੇਰੇ ਇਥੇ ਇਕ ਨਿੱਜੀ ਹਸਪਤਾਲ 'ਚ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 86 ਸਾਲ ਦੀ ਸੀ।
ਪਰਿਵਾਰਿਕ ਸੂਤਰਾਂ ਨੇ ਦੱਸਿਆ ਕਿ ਅੱਜ ਸਵੇਰੇ ਦਿੱਲੀ ਦੇ ਇਕ ਨਿਜੀ ਹਸਪਤਾਲ 'ਚ ਉਨ੍ਹਾਂ ਨੇ ਅੰਤਿਮ ਸਾਹ ਲਿਆ। ਉਹ ਕੁਝ ਸਮੇਂ ਤੋਂ ਗੁਰਦੇ ਅਤੇ ਸਾਹ ਦੀ ਸਮੱਸਿਆ ਕਾਰਨ ਬਿਮਾਰ ਸਨ। ਉਨ੍ਹਾਂ ਨੂੰ 6 ਜੁਲਾਈ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੇ ਪਰਿਵਾਰ 'ਚ ਪਤਨੀ ਸਨੇਹਮਈ ਚੌਧਰੀ ਤੇ ਪੁੱਤਰ ਪਵਨ ਚੌਧਰੀ ਹੈ। ਉਨ੍ਹਾਂ ਦੇ ਬੇਟੇ ਨੇ ਦੱਸਿਆ ਕਿ ਇੱਛਾ ਅਨੁਸਾਰ ਦੇਹਦਾਨ ਕੀਤਾ ਜਾਵੇਗਾ। ਅੱਜ 19 ਜੁਲਾਈ ਨੂੰ ਉਸ ਦਾ ਪਾਰਥਵਿ ਸ਼ਰੀਰ ਐੱਮਸ ਨੂੰ ਸੌਂਪ ਦਿੱਤਾ ਜਾਵੇਗਾ।