ਮੁੰਬਈ— ਇਸ ਫਿਲਮ ਦੇ ਪੋਸਟਰ ਰਿਲੀਜ਼ ਤੋਂ ਬਾਅਦ ਦਰਸ਼ਕਾਂ ਨੂੰ 'ਵਿਵੇਗਮ' ਦੇ ਟੀਜ਼ਰ ਦੀ ਬੇਸਬਰੀ ਨਾਲ ਉਡੀਕ ਸੀ, ਜੋ ਹੁਣ ਖਤਮ ਹੋ ਗਈ ਹੈ। ਹਾਲ ਹੀ 'ਚ ਫਿਲਮਮੇਕਰ ਨੇ 'ਵਿਵੇਗਮ' ਦਾ ਟੀਜ਼ਰ ਰਿਲੀਜ਼ ਕੀਤਾ ਹੈ। ਇਹ ਟੀਜ਼ਰ ਰੋਮਾਂਚਕ ਸੀਨਜ਼ ਅਤੇ ਐਕਸ਼ਨ ਨਾਲ ਭਰਪੂਰ ਹੈ। ਟੀਜ਼ਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸਣਾ ਚਾਹੁੰਦੇ ਹਾਂ ਕਿ ਹੁਣ ਤੱਕ ਇਸ ਟੀਜ਼ਰ ਨੂੰ 25 ਹਜ਼ਾਰ ਤੋਂ ਵੀ ਵੱਧ ਲੋਕਾਂ ਨੇ ਪਸੰਦ ਕੀਤਾ ਹੈ।
ਇਸ ਫਿਲਮ 'ਚ ਅਜੀਤ ਕੁਮਾਰ ਦਾ ਲੁੱਕ ਦੇਖ ਕੇ ਉਨ੍ਹਾਂ ਦੇ ਫੈਨਜ਼ ਕਾਫੀ ਖੁਸ਼ ਹੋਣ ਵਾਲੇ ਹਨ। ਫਿਲਮ ਦੇ ਪੋਸਟਰ ਅਤੇ ਟੀਜ਼ਰ ਦੇਖਣ ਤੋਂ ਬਾਅਦ ਦਰਸ਼ਕਾਂ 'ਚ ਫਿਲਮ ਦੇਖਣ ਦੀ ਬੇਸਬਰੀ ਵਧ ਰਹੀ ਹੈ। ਪਹਿਲਾ ਆਏ ਪੋਸਟਰ 'ਚ ਵਿਵੇਕ ਓਬਰਾਏ ਅਤੇ ਅਜੀਤ ਦਾ ਲੁੱਕ ਦਿਖਾਇਆ ਗਿਆ ਸੀ, ਜੋ ਕਿ ਦਰਸ਼ਕਾਂ ਨੂੰ ਕਾਫੀ ਪਸੰਦ ਆਇਆ ਸੀ। ਦੱਸਣਾ ਚਾਹੁੰਦੇ ਹਾਂ ਕਿ ਇਹ ਫਿਲਮ 10 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ।