FacebookTwitterg+Mail

ਗਾਇਕਾ ਸਰਗਮ ਦੀ ਆਵਾਜ਼ 'ਚ ਰਿਲੀਜ਼ ਹੋਇਆ ਸਿੱਧੂ ਮੂਸੇ ਵਾਲਾ ਦਾ ਇਹ ਗੀਤ (ਵੀਡੀਓ)

ajj kal ve cover song by sargum
10 June, 2020 04:36:45 PM

ਜਲੰਧਰ (ਬਿਊਰੋ)— ਪੰਜਾਬੀ ਗਾਇਕਾ ਸਰਗਮ ਦੀ ਆਵਾਜ਼ 'ਚ ਨਵਾਂ ਗੀਤ 'ਅੱਜ ਕੱਲ ਵੇ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਸਰਗਮ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਸਿੱਧੂ ਮੂਸੇ ਵਾਲਾ ਵਲੋਂ 'ਅੱਜ ਕੱਲ ਵੇ' ਗੀਤ ਦੀ ਆਡੀਓ ਆਪਣੀ ਐਲਬਮ 'ਸਨੀਚਿਸ ਗੈੱਟ ਸਟੀਚਿਸ' 'ਚ ਰਿਲੀਜ਼ ਕੀਤੀ ਗਈ ਸੀ।

ਇਸ ਗੀਤ ਦਾ ਫੀਮੇਲ ਵਰਜ਼ਨ ਬਾਰਬੀ ਮਾਨ ਵੀ ਗਾ ਚੁੱਕੀ ਹੈ ਤੇ ਹੁਣ ਕਵਰ ਸੌਂਗ ਸਰਗਮ ਨੇ ਗਾਇਆ ਹੈ। ਗੀਤ ਨੂੰ ਮਿਊਜ਼ਿਕ ਪਵਨ ਸਟੂਡੀਓ ਤੇ ਚਮਕੌਰ ਬਾਜਾਖਾਣਾ ਵਲੋਂ ਦਿੱਤਾ ਗਿਆ ਹੈ। ਵੀਡੀਓ ਵੀ. ਐੱਮ. ਮੀਡੀਆ ਵਲੋਂ ਬਣਾਈ ਗਈ ਹੈ।

ਦੱਸਣਯੋਗ ਹੈ ਕਿ 'ਅੱਜ ਕੱਲ ਵੇ' ਆਰੀਜਨਲ ਗੀਤ ਸਿੱਧੂ ਮੂਸੇ ਵਾਲਾ ਵਲੋਂ ਗਾਇਆ ਗਿਆ ਹੈ। ਇਸ ਦੇ ਬੋਲ ਵੀ ਸਿੱਧੂ ਮੂਸੇ ਵਾਲਾ ਵਲੋਂ ਲਿਖੇ ਗਏ ਹਨ ਤੇ ਕੰਪੋਜ਼ ਵੀ ਸਿੱਧੂ ਨੇ ਕੀਤਾ ਹੈ। ਗੀਤ ਦਾ ਸੰਗੀਤ ਨਿੱਕ ਧਾਮੂ ਨੇ ਦਿੱਤਾ ਹੈ।


Tags: SargumAjj Kal VeSidhu Moose WalaFilmy LokCover Song

About The Author

Rahul Singh

Rahul Singh is content editor at Punjab Kesari