FacebookTwitterg+Mail

ਜੈਜ਼ੀ ਬੀ ਦੀ ਆਵਾਜ਼ 'ਚ 'ਕੇਸਰੀ' ਦਾ ਨਵਾਂ ਗੀਤ ਰਿਲੀਜ਼

ajj singh garjega
06 March, 2019 10:35:16 AM

ਜਲੰਧਰ(ਬਿਊਰੋ)— ਅਕਸ਼ੈ ਕੁਮਾਰ ਅਤੇ ਪ੍ਰਨੀਤੀ ਚੋਪੜਾ ਸਟਾਰਰ ਫਿਲਮ 'ਕੇਸਰੀ' ਜਿਸ ਦਾ ਫੈਨਜ਼ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਖਾਸ ਕਰਕੇ ਪੰਜਾਬੀਆਂ ਵੱਲੋਂ ਕਿਉਂਕਿ ਫਿਲਮ 'ਚ ਉਨ੍ਹਾਂ ਮਹਾਨ ਸਿੱਖ ਯੋਧਿਆਂ ਦੀ ਬਹਾਦਰੀ ਬਾਰੇ ਦੱਸਿਆ ਗਿਆ ਹੈ ਜਿੰਨ੍ਹਾਂ ਨੇ ਅਫਗਾਨਾ ਨੂੰ ਸਾਰਾਗੜ੍ਹੀ ਦੀ ਲੜਾਈ 'ਚ ਨਾਨੀ ਯਾਦ ਕਰਵਾਈ ਸੀ। ਫਿਲਮ ਦਾ ਗੀਤ 'ਅੱਜ ਸਿੰਘ ਗਰਜੇਗਾ' ਜੈਜ਼ੀ ਬੀ ਦੀ ਆਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ। ਜਿਸ 'ਚ ਅਕਸ਼ੈ ਕੁਮਾਰ ਸਮੇਤ ਬਾਕੀ ਕਾਸਟ ਦੀ ਫਿਲਮ 'ਚ ਦਲੇਰੀ ਦੀ ਝਲਕ ਨਜ਼ਰ ਆ ਰਹੀ ਹੈ। ਫੈਨਜ਼ ਵੱਲੋਂ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗੀਤ 'ਚ ਵੀ ਸਿੰਘਾਂ ਦੀ ਬਹਾਦਰੀ ਬਾਰੇ ਚਰਚਾ ਕੀਤੀ ਗਈ ਹੈ।

ਗੀਤ ਦੇ ਬੋਲ ਕੁੰਵਰ ਜੁਨੇਜਾ ਨੇ ਲਿਖੇ ਅਤੇ ਮਿਊਜ਼ਿਕ ਚਿਰੰਤਨ ਭੱਟ ਹੋਰਾਂ ਨੇ ਦਿੱਤਾ ਹੈ। ਅਕਸ਼ੈ ਕੁਮਾਰ ਦੀ ਫਿਲਮ 'ਕੇਸਰੀ' 21 ਮਾਰਚ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਵੱਲੋਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਦੀ ਫਿਲਮ 'ਕੇਸਰੀ' ਦਾ ਗੀਤ 'ਸਾਨੂੰ ਕਹਿੰਦੀ' ਰਿਲੀਜ਼ ਹੋ ਚੁੱਕਿਆ ਹੈ। ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ 'ਚ ਅਕਸ਼ੈ ਕੁਮਾਰ ਤੇ ਪਰੀਣਿਤੀ ਚੋਪੜਾ ਮੁੱਖ ਕਿਰਦਾਰਾਂ 'ਚ ਦਿਖਾਈ ਦੇਣਗੇ। ਫਿਲਮ 'ਕੇਸਰੀ' 1897 ਦੀ ਸਾਰਾਗੜੀ ਦੀ ਜੰਗ ਦੀ ਕਹਾਣੀ ਨੂੰ ਬਿਆਨ ਕਰੇਗੀ ਜਦੋਂ 21 ਸਿੰਘਾਂ ਨੇ 10 ਹਜ਼ਾਰ ਪਠਾਣਾਂ ਨੂੰ ਧੂੜ ਚਟਾ ਦਿੱਤੀ ਸੀ । ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਇਸ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।


Tags: Ajj Singh Garjega Kesari Akshay Kumar Parineeti Chopra Jazzy B Chirrantan Bhatt

Edited By

Manju

Manju is News Editor at Jagbani.