FacebookTwitterg+Mail

ਦੋਸਤ ਦਾ ਖੁਲਾਸਾ, ਪ੍ਰੇਮਿਕਾ ਅਕਾਂਕਸ਼ਾ ਨੂੰ ਇਸ ਕਾਰਨ ਕਦੇ ਵੀ ਡੇਟ ਨਹੀਂ ਕਰਨਾ ਚਾਹੁੰਦੇ ਸੀ ਪਾਰਸ

akanksha puri dev banerjee and paras chhabra
08 February, 2020 01:27:10 PM

ਨਵੀਂ ਦਿੱਲੀ (ਬਿਊਰੋ) — ਪਾਰਸ ਛਾਬੜਾ ਦੇ ਪੁਰਾਣੇ ਬੈਸਟ ਫਰੈਂਡ ਦੇਵ ਬਨਰਜੀ ਨੇ ਪਾਰਸ ਤੇ ਉਨ੍ਹਾਂ ਦੀ ਪ੍ਰੇਮਿਕਾ ਅਕਾਂਕਸ਼ਾ ਪੁਰੀ ਬਾਰੇ ਕਈ ਖੁਲਾਸੇ ਕੀਤੇ ਹਨ। ਦੇਵ ਬੈਨਰਜੀ ਦੀ ਮੰਨੀਏ ਤਾਂ ਪਾਰਸ ਛਾਬੜਾ ਆਪਣੀ ਪ੍ਰੇਮਿਕਾ ਅਕਾਂਕਸ਼ਾ ਪੁਰੀ ਨਾਲ ਰਿਸ਼ਤਾ ਖਤਮ ਕਰਨਾ ਚਾਹੁੰਦੇ ਸਨ ਕਿਉਂਕਿ ਉਹ ਬੇਹੱਦ ਡੌਮੀਨੇਟਿੰਗ ਹੈ। ਉੱਥੇ ਹੀ ਬਿੱਗ ਬੌਸ ਦੀ ਗੱਲ ਕਰੀਏ ਤਾਂ ਘਰ 'ਚ ਪਾਰਸ ਛਾਬੜਾ ਤੇ ਮਾਹਿਰਾ ਸ਼ਰਮਾ ਬਾਰੇ ਖੂਬ ਗੱਲਾਂ ਹੋ ਰਹੀਆਂ ਹਨ। ਇੱਥੋ ਤੱਕ ਕਿ ਹੋਸਟ ਸਲਮਾਨ ਖਾਨ ਨੇ ਵੀ ਪਾਰਸ ਛਾਬੜਾ ਤੋਂ ਪੁੱਛ ਲਿਆ ਸੀ ਕਿ ਆਖਿਰ ਉਨ੍ਹਾਂ ਦੇ ਤੇ ਮਾਹਿਰਾ ਸ਼ਰਮਾ ਵਿਚਕਾਰ ਕੀ ਚੱਲ ਰਿਹਾ ਹੈ।
Image result for bigg-boss-13-paras-chhabra-friend-says-he-once-told-me-that-he-can-not-date-akanksha-puri
ਕੀ ਪਾਰਸ ਤੇ ਅਕਾਂਕਸ਼ਾ ਰਿਸ਼ਤੇ 'ਚ ਨਹੀਂ ਹਨ ਖੁਸ਼
ਅਕਾਂਕਸ਼ਾ ਪੁਰੀ ਨੇ ਵੀ ਪੂਰੇ ਸੀਜ਼ਨ ਬਿੱਗ ਬੌਸ 'ਤੇ ਨਜ਼ਰਾਂ ਟਿਕਾਈਆਂ ਹੋਈਆਂ ਹਨ। ਇੱਥੋ ਤੱਕ ਕਿ ਉਨ੍ਹਾਂ ਨੇ ਇਕ ਵਾਰ ਇਹ ਤੱਕ ਆਖ ਦਿੱਤਾ ਸੀ ਕਿ ਹੁਣ ਉਹ ਸਨਮਾਨ ਨਾਲ (ਪਾਰਸ ਦੇ ਰਿਸ਼ਤੇ ਤੋਂ) ਨਿਕਲ ਜਾਣਾ ਚਾਹੁੰਦੀ ਹੈ। ਉੱਥੇ ਹੀ ਪਾਰਸ ਛਾਬੜਾ ਨੇ ਵੀ ਕਈ ਵਾਰ ਸ਼ੋਅ 'ਚ ਹਿੰਟ ਦਿੱਤਾ ਕਿ ਉਹ ਵੀ ਅਕਾਂਕਸਾ ਪੁਰੀ ਨਾਲ ਖੁਸ਼ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਉਹ ਚੀਜ਼ਾਂ ਸਾਫ ਕਰ ਦੇਵੇਗਾ।

Image result for bigg-boss-13-paras-chhabra-friend-says-he-once-told-me-that-he-can-not-date-akanksha-puri
ਅਕਾਂਕਸ਼ਾ ਨੇ ਬੈਨਰਜੀ ਦੀ ਗੱਲ ਨਹੀਂ ਦਿੱਤੀ ਤਵੱਜੋਂ
ਸਪੌਟਪੁਆਏ ਨਾਲ ਗੱਲਬਾਤ ਦੌਰਾਨ ਦੇਵ ਬੈਨਰਜੀ ਨੇ ਕਿਹਾ ਹੈ ਕਿ ਜਦੋਂ ਉਹ ਪਾਰਸ ਦੇ ਕਰੀਬ ਸਨ, ਉਦੋਂ ਪਾਰਸ ਨੇ ਉਨ੍ਹਾਂ ਨੂੰ ਅਕਾਂਕਸ਼ਾ ਪੁਰੀ ਬਾਰੇ ਕਈ ਗੱਲਾਂ ਆਖੀਆਂ ਸਨ। ਪਾਰਸ ਨੇ ਕਿਹਾ ਸੀ ਕਿ ਉਹ ਅਕਾਂਕਸ਼ਾ ਨਾਲ ਖੁਸ਼ ਨਹੀਂ ਹੈ ਤੇ ਉਹ ਰਿਸ਼ਤਾ ਬਹੁਤ ਪਹਿਲਾ ਹੀ ਖਤਮ ਕਰਨਾ ਚਾਹੁੰਦੇ ਸਨ। ਦੇਵ ਨੇ ਕਿਹਾ, ਪਾਰਸ ਨੇ ਇਕ ਵਾਰ ਇਹ ਵੀ ਕਿਹਾ ਸੀ ਕਿ ਉਹ ਅਕਾਂਕਸਾ ਪੁਰੀ ਨੂੰ ਡੇਟ ਨਹੀਂ ਕਰ ਸਕਦਾ ਕਿਉਂਕਿ ਉਹ ਬੇਹੱਦ ਡੌਮੀਨੇਟਿੰਗ ਹੈ। ਹਾਲਾਂਕਿ ਜਦੋਂ ਇਸ ਬਾਰੇ ਅਕਾਂਕਸ਼ਾ ਪੁਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ, ਕੌਣ ਦੇਵ ਬੈਨਰਜੀ। ਉਹ ਦੇਵ ਬੈਨਰਜੀ ਨੂੰ ਠੀਕ ਤਰ੍ਹਾਂ ਜਾਣਦੀ ਤਕ ਨਹੀਂ ਤਾਂ ਉਹ ਉਸ ਦੀ ਗੱਲ 'ਤੇ ਪ੍ਰਤੀਕਿਰਿਆ ਕਿਉਂ ਦੇਵੇਗੀ।
Image result for bigg-boss-13-paras-chhabra-friend-says-he-once-told-me-that-he-can-not-date-akanksha-puri

15 ਨੂੰ ਗ੍ਰੈਂਡ ਫਿਨਾਲੇ
ਬਿੱਗ ਬੌਸ ਗ੍ਰੈਂਡ ਫਿਨਾਲੇ ਦੀ ਗੱਲ ਕਰੀਏ ਤਾਂ ਇਹ 15 ਫਰਵਰੀ ਨੂੰ ਹੋਵੇਗਾ। ਹੁਣ ਤਕ ਸਿਧਾਰਥ ਸ਼ੁਕਲਾ, ਸ਼ਹਿਨਾਜ਼ ਕੌਰ ਗਿੱਲ, ਆਸਿਮ ਰਿਆਜ਼, ਰਸ਼ਮੀ ਦੇਸਾਈ, ਪਾਰਸ ਛਾਬੜਾ, ਮਾਹਿਰਾ ਸ਼ਰਮਾ ਤੇ ਆਰਤੀ ਸਿੰਘ ਟਰਾਫੀ ਦੀ ਦੌੜ 'ਚ ਬਣੇ ਹੋਏ ਹਨ।


Tags: Bigg Boss 13Salman KhanAkanksha PuriDev BanerjeeParas ChhabraAsim RiazSiddharth ShuklaShehnaaz Kaur GillAarti SinghMahira SharmaRashami Desai

About The Author

sunita

sunita is content editor at Punjab Kesari