FacebookTwitterg+Mail

ਮਸ਼ਹੂਰ ਨਿਰਮਾਤਾ ਮਹੇਸ਼ ਭੱਟ ਦੀ ਗੋਦ 'ਚ ਬੈਠ ਕੇ ਆਕਾਸ਼ ਡਡਲਾਨੀ ਨੇ ਕੀਤਾ 'ਬੈਂਗ-ਬੈਂਗ'

akash dadlani  s video
28 May, 2018 09:57:13 AM

ਮੁੰਬਈ (ਬਿਊਰੋ)— 'ਬਿੱਗ ਬੌਸ ਸੀਜ਼ਨ 11' ਰਾਹੀਂ ਸੁਰਖੀਆਂ ਬਟੋਰ ਚੁੱਕੇ ਰੈਪਰ ਆਕਾਸ਼ ਡਡਲਾਨੀ ਹਾਲ ਹੀ 'ਚ ਫਿਲਮਕਾਰ ਮਹੇਸ਼ ਭੱੱਟ ਨੂੰ ਮਿਲਣ ਪਹੁੰਚੇ। ਆਕਾਸ਼ ਨੇ ਆਪਣੇ ਇੰਸਟਾਗਰਾਮ ਅਕਾਊਂਟ ਤੋਂ ਇਕ ਵੀਡੀਓ ਸ਼ੇਅਰ ਕੀਤੀ ਹੈ। ਉਹ ਮਹੇਸ਼ ਭੱਟ ਦੀ ਗੋਦ 'ਚ ਬੈਠੇ ਦਿਖ ਰਹੇ ਹਨ। ਮਹੇਸ਼ ਭੱਟ ਦੀ ਗੋਦ 'ਚ ਬੈਠੇ ਆਕਾਸ਼ ਡਡਲਾਨੀ ਆਪਣਾ ਪਸੰਦੀਦਾ ਰੈਪ ਸਾਂਗ 'ਬੈਂਗ-ਬੈਂਗ' ਗਾ ਰਹੇ ਹਨ। ਇਸ 'ਚ ਉਨ੍ਹਾਂ ਦਾ ਪੂਰਾ ਸਾਥ ਦੇ ਰਹੇ ਹਨ ਆਲੀਆ ਭੱਟ ਦੇ ਪਿਤਾ ਮਹੇਸ਼ ਭੱਟ। ਇਸ ਤਸਵੀਰ ਦੇ ਕੈਪਸ਼ਨ 'ਚ ਆਕਾਸ਼ ਨੇ ਲਿਖਿਆ— ''ਬਹੁਤ ਖੂਬਸੂਰਤ ਸਮਾਂ ਬਿਤਾ ਰਿਹਾ ਹਾਂ ਕੁਝ ਸ਼ਾਨਦਾਰ ਲੋਕਾਂ ਨਾਲ— ਮਹੇਸ਼ ਭੱਟ ਅਤੇ ਵਿਨੈ ਭਾਰਦਵਾਜ।''

 

A post shared by Akash Dadlani (@iacashdadlani) on

ਚਰਚਿਤ ਰਿਐਲਿਟੀ ਸ਼ੋਅ 'ਬਿੱਗ ਬੌਸ 11' 'ਚ ਆਕਾਸ਼ ਬਤੌਰ ਮੁਕਾਬਲੇਬਾਜ਼ ਸ਼ਾਮਲ ਹੋਏ ਸਨ। ਸ਼ੋਅ 'ਚ ਉਹ ਖੁਦ ਨੂੰ ਮਿਊਜ਼ਿਕ ਕੰਪੋਜ਼ਰ ਵਿਸ਼ਾਲ ਡਡਲਾਨੀ ਦਾ ਭਤੀਜਾ ਦੱਸਦੇ ਸਨ। ਸ਼ੋਅ ਅੰਦਰ ਉਨ੍ਹਾਂ ਨੇ ਕਈ ਵਿਵਾਦ ਖੜ੍ਹੇ ਕੀਤੇ, ਜਿਸ ਕਾਰਨ ਉਹ ਸੁਰਖੀਆਂ 'ਚ ਰਹੇ। ਬਿੱਗ ਬੌਸ ਹਾਊਸ 'ਚ ਆਕਾਸ਼ ਦੀ ਦੋਸਤੀ ਪੁਨੀਸ਼ ਸ਼ਰਮਾ ਅਤੇ ਸ਼ਿਲਪਾ ਸ਼ਿੰਦੇ ਨਾਲ ਰਹੀ। ਹਾਲਾਂਕਿ ਕੁਝ ਸਮੇਂ ਬਾਅਦ ਆਪਣੇ ਵਿਵਹਾਰ ਕਾਰਨ ਸ਼ਿਲਪਾ ਸ਼ਿੰਦੇ ਨਾਲ ਉਨ੍ਹਾਂ ਦੀ ਲੜਾਈ ਹੋ ਗਈ। ਆਕਾਸ਼ ਹਾਲਾਂਕਿ ਸ਼ੋਅ ਨਹੀਂ ਜਿੱਤ ਸਕੇ ਪਰ ਆਪਣੀਆਂ ਲੜਾਈਆਂ ਅਤੇ ਸਖਤ ਵਿਵਹਾਰ ਕਾਰਨ ਉਹ ਖੂਬ ਸੁਰਖੀਆਂ 'ਚ ਰਹੇ।


Tags: Akash DadlaniBigg Boss 11Mahesh BhattVideoVishal DadlaniShilpa Shinde

Edited By

Chanda Verma

Chanda Verma is News Editor at Jagbani.