FacebookTwitterg+Mail

'ਲਵਰਾਤਰੀ' ਨਵਾਂ ਗੀਤ ਰਿਲੀਜ਼, ਆਯੁਸ਼ ਤੇ ਵਰੀਨਾ ਹੁਸੈਨ ਦੀ ਦਿਸੀ ਰੋਮਾਂਟਿਕ ਕੈਮਿਸਟਰੀ

akh lad jaave
23 August, 2018 03:53:25 PM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਜੀਜਾ ਆਯੁਸ਼ ਸ਼ਰਮਾ ਦੀ ਡੈਬਿਊ ਫਿਲਮ 'ਲਵਰਾਤਰੀ' ਦਾ ਇਕ ਹੋਰ ਗੀਤ 'ਅੱਖ ਲੜ ਜਾਵੇ' ਰਿਲੀਜ਼ ਹੋਇਆ ਹੈ। ਦੱਸ ਦੇਈਏ ਕਿ ਇਸ ਫਿਲਮ ਨਾਲ ਆਯੁਸ਼ ਦੇ ਨਾਲ-ਨਾਲ ਐਕਟਰਸ ਵਰੀਨਾ ਹੁਸੈਨ ਵੀ ਬਾਲੀਵੁੱਡ ਡੈਬਿਊ ਕਰ ਰਹੀ ਹੈ। ਦੋਵਾਂ ਦੀ ਇਸ ਗੀਤ 'ਚ ਰੋਮਾਂਚਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਨੂੰ ਮਸ਼ਹੂਰ ਰੈਪਰ ਬਾਦਸ਼ਾਹ ਨੇ ਰੈਪ ਕੀਤਾ ਹੈ। ਗੀਤ ਦਾ ਮਿਊਜ਼ਿਕ ਲਾਊਡ ਨਹੀਂ, ਜੋ ਤੁਹਾਨੂੰ ਨੱਚਣ 'ਤੇ ਮਜ਼ਬੂਰ ਕਰ ਦੇਵੇ। ਇਸ ਗੀਤ ਤਨਿਸ਼ਕ ਬਾਚੀ ਨੇ ਕੰਪੋਜ਼ ਕੀਤਾ ਹੈ ਅਤੇ ਆਵਾਜ਼ ਬਾਦਸ਼ਾਹ, ਅਸੀਸ ਕੌਰ ਤੇ ਨੁਬਿਨ ਨੌਟਿਆਲ ਨੇ ਦਿੱਤੀ ਹੈ। 

ਦੱਸ ਦੇਈਏ ਕਿ ਇਸ ਗੀਤ ਨੂੰ ਤਨਿਸ਼ਕ ਨੇ ਲਿਖਿਆ ਹੈ, ਜਿਸ 'ਚ ਉਸ ਦੀ ਮਦਦ ਬਾਦਸ਼ਾਹ ਨੇ ਕੀਤੀ ਹੈ। 'ਲਵਰਾਤਰੀ' ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਇਸ ਨੂੰ ਅਭਿਰਾਜ ਮੀਨਾਵਾਲਾ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ 'ਚ ਆਯੁਸ਼ ਦੇ ਨਾਲ ਰਾਮ ਕਪੂਰ ਤੇ ਰੋਨਿਤ ਰਾਏ ਵੀ ਹਨ। ਫਿਲਮ 'ਚ ਅਰਬਾਜ਼ ਖਾਨ-ਸੋਹੇਲ ਖਾਨ ਦਾ ਕੈਮਿਓ ਕਿਰਦਾਰ ਵੀ ਹੈ। ਇਹ ਫਿਲਮ 5 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।


Tags: Akh Lad JaaveAayush SharmaWarina HussainBadshahTanishk BagchiJubin N

Edited By

Sunita

Sunita is News Editor at Jagbani.