FacebookTwitterg+Mail

ਅਖਿਲ ਤੇ ਪ੍ਰੀਤ ਹਰਪਾਲ ਬਣੇ ਬੱਚੇ, ਵੀਡੀਓ ਵਾਇਰਲ

akhil
23 August, 2019 10:25:41 AM

ਜਲੰਧਰ(ਬਿਊਰੋ)— 'ਮਖੌਲ', 'ਜ਼ਿੰਦਗੀ' ਤੇ 'ਲਾਈਫ' ਵਰਗੇ ਗੀਤਾਂ ਨਾਲ ਲੋਕਾਂ ਵਿਚਾਲੇ ਪਛਾਣ ਬਣਾ ਚੁੱਕੇ ਗਾਇਕ ਅਖਿਲ ਹੁਣ ਫਿਲਮ 'ਤੇਰੀ ਮੇਰੀ ਗੱਲ ਬਣ ਗਈ' ਨਾਲ ਅਦਾਕਾਰੀ ਦੀ ਦੁਨੀਆ 'ਚ ਕਦਮ ਰੱਖਣ ਜਾ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਵੀ ਬੜੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਇੰਨੇ ਰੁੱਝੇ ਹੋਏ ਹੋਣ ਦੇ ਬਾਵਜੂਦ ਵੀ ਉਹ ਆਪਣੇ ਲਈ ਸਕੂਨ ਦੇ ਪਲ ਲੱਭ ਹੀ ਲੈਂਦੇ ਹਨ। ਜੀ ਹਾਂ ਉਨ੍ਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।


ਇਸ ਵੀਡੀਓ 'ਚ ਉਹ ਬੱਚਿਆਂ ਵਾਲੀ ਬਾਈਕ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ। ਇੱਥੇ ਹੀ ਬਸ ਨਹੀਂ ਉਨ੍ਹਾਂ ਦੀ ਇਸ ਮਸਤੀ 'ਚ ਸਾਥ ਦੇ ਰਹੇ ਨੇ ਪੰਜਾਬੀ ਗਾਇਕ ਪ੍ਰੀਤ ਹਰਪਾਲ। ਵੀਡੀਓ 'ਚ ਦੇਖ ਸਕਦੇ ਹੋ ਕੀ ਕਿਵੇਂ ਦੋਵਾਂ ਅਦਾਕਾਰ ਬੱਚਿਆਂ ਵਾਂਗ ਮਸਤੀ ਕਰ ਰਹੇ ਹਨ। ਅਖਿਲ ਤੇ ਪ੍ਰੀਤ ਹਰਪਾਲ ਦੀ ਇਹ ਵੀਡੀਓ ਫੈਨਜ਼ ਵੱਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ।


Tags: AkhilPreet HarpalInstagram Video ViralPunjabi Singer

About The Author

manju bala

manju bala is content editor at Punjab Kesari