FacebookTwitterg+Mail

ਕਾਰਤਿਕ ਆਰੀਅਨ ਨਾਲ ਨਜ਼ਰ ਆਏ ਅਖਿਲ, ਗਾਇਆ ਇਹ ਗੀਤ

akhil khaab kartik aaryan instagram
11 November, 2019 01:00:01 PM

ਜਲੰਧਰ(ਬਿਊਰੋ)- ਪੰਜਾਬੀ ਗਾਇਕ ਅਕਸਰ ਹੀ ਬਾਲੀਵੁੱਡ ਦੇ ਸਿਤਾਰਿਆਂ ਨਾਲ ਨਜ਼ਰ ਆਉਂਦੇ ਰਹਿੰਦੇ ਹਨ। ਬਾਲੀਵੁੱਡ ਦੇ ਅਦਾਕਾਰ ਵੀ ਪੰਜਾਬੀ ਗੀਤਾਂ ਨੂੰ ਬਹੁਤ ਪਸੰਦ ਕਰਦੇ ਹਨ। ਇਸ ਦੇ ਨਾਲ ਹੀ ਅਕਸਰ ਹਰ ਹਿੰਦੀ ਫਿਲਮ ’ਚ ਪੰਜਾਬੀ ਗੀਤ ਦੇਖਣ ਨੂੰ ਮਿਲ ਹੀ ਜਾਂਦਾ ਹੈ। ਹਾਲ ਹੀ ’ਚ ਪੰਜਾਬੀ ਗਾਇਕ ਅਖਿਲ ਨੇ ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਨਾਲ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ‘ਚ ਅਖਿਲ ਆਪਣਾ ਬਲਾਕ ਬਸਟਰ ਗੀਤ ‘ਖੁਆਬ’ ਗਾਉਂਦੇ ਹੋਏ ਸੁਣਾਈ ਦੇ ਰਹੇ ਹਨ।

 
 
 
 
 
 
 
 
 
 
 
 
 
 

Bro this is for you @kartikaaryan 🔥💯

A post shared by AKHIL (@a.k.h.i.l_01) on Nov 10, 2019 at 12:22am PST


ਦੱਸ ਦੇਈਏ ਕਿ ਫਿਲਮ ‘ਲੁਕਾ ਛੁਪੀ’ ਲਈ ਰੀਮੇਕ ਕੀਤਾ ਗਿਆ ਅਖਿਲ ਦਾ ਗੀਤ ‘ਖੁਆਬ’ ਜਿਸ ਨੂੰ ‘ਦੁਨੀਆ ਨਾਮ’ ਨਾਲ ਰਿਲੀਜ਼ ਕੀਤਾ ਗਿਆ ਸੀ ਨੇ ਬਹੁਤ ਚਰਚਾ ਬਟੋਰੀਆਂ। ਜ਼ਿਕਰਯੋਗ ਹੈ ਕਿ ‘ਲੁਕਾ ਛੁਪੀ’ ਫਿਲਮ ਜਿਸ ‘ਚ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਨੇ ਮੁੱਖ ਭੂਮਿਕਾ ਨਿਭਾਈ ਸੀ। ਫਿਲਮ ਦਰਸ਼ਕਾਂ ਨੂੰ ਕਾਫੀ ਪਸੰਦ ਆਈ।


Tags: AkhilKhaabKartik AaryanInstagramVideo

About The Author

manju bala

manju bala is content editor at Punjab Kesari