ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾਉਣ ਵਾਲੇ ਪੰਜਾਬੀ ਗਾਇਕ ਅਖਿਲ ਦਾ ਨਵਾਂ ਗੀਤ 'ਬਿਊਟੀਫੁੱਲ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਖਿਲ ਦਾ ਗੀਤ 'ਬਿਊਟੀਫੁੱਲ' ਕਾਫੀ ਰੋਮਾਂਟਿਕ ਹੈ। ਇਸ ਗੀਤ 'ਚ ਅਖਿਲ ਦਾ ਸਾਥ ਮਸ਼ਹੂਰ ਮਾਡਲ ਅਦਾਕਾਰ ਅਤੇ ਗਾਇਕਾ ਸਾਰਾ ਗੁਰਪਾਲ ਨੇ ਨਿਭਾਇਆ ਹੈ। ਅਖਿਲ ਅਤੇ ਸਾਰਾ ਗੁਰਪਾਲ ਦੀ ਇਸ ਜੋੜੀ ਨੂੰ ਦਰਸ਼ਕ ਖੂਬ ਪਸੰਦ ਕਰ ਰਹੇ ਹਨ। ਅਖਿਲ ਦੇ ਗੀਤ 'ਬਿਊਟੀਫੁੱਲ' ਨੂੰ ਮਿਊਜ਼ਿਕ ਬੌਬ ਨੇ ਦਿੱਤਾ ਹੈ, ਜਦੋਂਕਿ ਗੀਤ ਦੇ ਬੋਲ ਅਖਿਲ ਅਤੇ ਬੌਬ ਦੋਵਾਂ ਨੇ ਮਿਲ ਕੇ ਲਿਖੇ ਹਨ।
ਦੱਸਣਯੋਗ ਹੈ ਕਿ ਅਖਿਲ ਇਸ ਤੋਂ ਪਹਿਲਾਂ ਕਈ ਸੁਪਰਹਿੱਟ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ। ਉਨ੍ਹਾਂ ਦੀ ਇਸ ਲਿਸਟ 'ਚ 'ਖਾਬ', 'ਰੰਗ ਗੋਰਾ', 'ਜ਼ਿੰਦਗੀ' ਵਰਗੇ ਗੀਤ ਸ਼ਾਮਲ ਹਨ। ਆਪਣੇ ਰੋਮਾਂਟਿਕ ਗੀਤਾਂ ਕਰਕੇ ਜਾਣੇ ਜਾਣ ਵਾਲੇ ਅਖਿਲ ਨੇ ਹੁਣ ਤੱਕ ਬਹੁਤ ਸਾਰੇ ਅਜਿਹੇ ਗੀਤ ਦਰਸ਼ਕਾਂ ਨੂੰ ਦਿੱਤੇ ਹਨ, ਜਿੰਨ੍ਹਾਂ ਨੇ ਹਰ ਕਿਸੇ ਦੇ ਦਿਲ 'ਚ ਜਗ੍ਹਾ ਬਣਾਈ ਹੈ।