ਮੁੰਬਈ— ਕਲਰਜ਼ ਟੀ. ਵੀ. ਦੇ ਲੋਕਪ੍ਰਿਯ ਰਹਿ ਚੁੱਕਾ ਸ਼ੋਅ 'ਨਾ ਬੋਲੇ ਤੁਮ ਨਾ ਮੈਨੇ ਕੁਝ ਕਹਾ' 'ਚ ਭਰਾ-ਭੈਣ ਦਾ ਰੋਲ ਪਲੇਅ ਕਰ ਚੁੱਕੇ ਅਖਲਾਕ ਖਾਨ ਅਤੇ ਜੈਯਸ਼੍ਰੀ ਵੇਂਕਟਰਮਣ ਆਪਣੀ ਸ਼ਾਰਟ ਫਿਲਮ ਨੂੰ ਲੈ ਕੇ ਸੁਰਖੀਆਂ 'ਚ ਹਨ। ਅਸਲ 'ਚ ਹਾਲ ਹੀ 'ਚ ਦੋਹਾਂ ਨੇ 'ਕਿੱਸ' ਨਾਂ ਦੀ ਸ਼ਾਰਟ ਫਿਲਮ 'ਚ ਕੰਮ ਕੀਤਾ ਹੈ, ਜਿਸ 'ਚ ਨਾ ਸਿਰਫ ਦੋਹਾਂ ਨੇ ਬੋਲਡ ਸੀਨਜ਼ ਦਿੱਤੇ ਹਨ ਬਲਕਿ ਲਿੱਪ-ਲਾਕ ਵੀ ਕੀਤਾ ਹੈ।
ਇਸ ਲਿੱਪ-ਲਾਕ ਦੀ ਅਖਲਾਕ ਅਤੇ ਜੈਯਸ਼੍ਰੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਅਖਲਾਕ ਇਸ ਫਿਲਮ ਦੇ ਸਹਿ-ਨਿਰਮਾਤਾ ਹਨ। ਉਨ੍ਹਾਂ ਨੇ ਕਾਦਰ ਖਾਨ ਦੇ ਬੇਟੇ ਸ਼ਾਹ ਨਵਾਜ਼ ਖਾਨ ਦੇ ਨਾਲ ਮਿਲ ਕੇ ਇਸ ਫਿਲਮ ਨੂੰ ਬਣਾਇਆ ਹੈ। ਇਹ ਫਿਲਮ ਟੈਲੀਫੋਬੀਆ 'ਤੇ ਆਧਾਰਿਤ ਹੈ, ਜਿਸ 'ਚ ਅਖਲਾਕ ਅਤੇ ਜੈਯਸ਼੍ਰੀ ਲੀਡ ਰੋਡ 'ਚ ਹੈ।
ਜ਼ਿਕਰਯੋਗ ਹੈ ਕਿ ਆਪਣੀ ਇਸ ਫਿਲਮ ਦੇ ਬਾਰੇ 'ਚ ਗੱਲ ਕਰਦੇ ਹੋਏ ਅਖਲਾਕ ਦੱਸਦੇ ਹਨ, ''ਇਸ ਫਿਲਮ ਦਾ ਆਈਡੀਆ ਮੈਨੂੰ ਅੱਜ-ਕੱਲ ਦੇ ਟੀ. ਵੀ. ਸ਼ੋਅ ਦੇਖਣ ਤੋਂ ਬਾਅਦ ਆਇਆ ਹੈ।''
ਇਸ ਤੋਂ ਪਹਿਲਾਂ ਵੀ ਟੀ. ਵੀ. ਐਕਟਰਜ਼ ਡਿਜ਼ੀਟਲ ਅਤੇ ਸ਼ਾਰਟ ਫਿਲਮ 'ਚ ਬੋਲਡ ਰੋਲ ਨਿਭਾਅ ਚੁੱਕੇ ਹਨ ਪਰ ਅਜਿਹਾ ਪਹਿਲੀ ਵਾਰ ਹੋਇਆ ਹੋਵੇਗਾ, ਜਦੋਂ ਆਨ-ਸਕ੍ਰੀਨ ਭਰਾ-ਭੈਣ ਦਾ ਕਿਰਦਾਰ ਨਿਭਾਅ ਚੁੱਕੇ 2 ਐਕਟਰਜ਼ ਨੇ ਇਸ ਕਦਰ ਬੋਲਡ ਸੀਨਜ਼ ਦਿੱਤੇ ਹਨ।