FacebookTwitterg+Mail

IIFA Utsavam 2017: 'ਚ ਪਤਨੀ ਨਾਲ ਨਜ਼ਰ ਆਏ ਨਾਗਾਰਜੁਨ, ਉਰਵਸ਼ੀ-ਜਯਾ ਸਮੇਤ ਇਨ੍ਹਾਂ ਸਿਤਾਰਿਆਂ ਨੇ ਕੀਤੀ ਸ਼ਿਰਕਤ (ਦੇਖੋ ਤਸਵੀਰਾਂ)

    1/24
31 March, 2017 12:53:55 PM
ਹੈਦਰਾਬਾਦ— ਦੱਖਣ ਦੇ ਪ੍ਰੈਸਟੀਜ਼ਿਅਸ 'ਆਈਫਾ ਉਤਸਵਮ ਐਵਾਰਡਜ਼ 2017' ਬੀਤੇ ਮੰਗਲਵਾਰ ਨੂੰ ਹੈਦਰਾਬਾਦ 'ਚ ਸ਼ੁਰੂ ਹੋਏ ਹਨ। ਸਮਾਰੋਹ ਦੇ ਦੂਜੇ ਦਿਨ ਬੁੱਧਵਾਰ ਨੂੰ ਦੱਖਣ ਫਿਲਮ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਨ੍ਹਾਂ 'ਚੋਂ ਨਾਗਾਰਜੁਨ ਅਤੇ ਉਨ੍ਹਾਂ ਦੀ ਪਤਨੀ ਅਮਾਲਾ ਅਕਿੱਨੇਨੀ ਤੋਂ ਇਲਾਵਾ ਅਕਸ਼ਰਾ ਹਾਸਨ, ਉਰਵਸ਼ੀ ਰੌਤੇਲਾ, ਜੈਯਾ ਪ੍ਰਦਾ, ਰਕੁਲ ਪ੍ਰੀਤ ਸਿੰਘ ਸਮੇਤ ਕਈ ਹਸਤੀਆਂ ਪਹੁੰਚੀਆਂ ਸਨ। ਆਰ. ਮਾਧਵਨ ਦੀ ਤਮਿਲ ਫਿਲਮ 'Irudhi Suttru' ਅਤੇ ਦਲਕੁਅਰ ਸਲਮਾਨ ਦੀ ਫਿਲਮ 'Charlie' ਨੇ ਆਈਫਾ ਉਤਸਵਮ ਦੇ ਦੂਜੇ ਦਿਨ ਵੱਖ-ਵੱਖ ਕੈਟੇਗਰੀ 'ਚ ਐਵਾਰਡਜ਼ ਜਿੱਤੇ। ਨਾਗਾਰਜੁਨ ਨੂੰ ਫਿਲਮ 'ਥੋਜਾ' ਲਈ ਬੈਸਟ ਸਪੋਰਟਿੰਗ ਐਕਟਰ ਮੇਲ ਦਾ ਐਵਾਰਡ ਮਿਲਿਆ। ਇਸ ਤੋਂ ਇਲਾਵਾ ਮੋਹਨਲਾਲ ਦੀ ਫਿਲਮ 'ਪੁਲਿਸਮੁਰੂਗਨ' ਨੂੰ ਬੈਸਟ ਫਿਲਮ ਦਾ ਐਵਾਰਡ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਐਵਾਰਡ ਸੇਰੇਮਨੀ ਦੇ ਪਹਿਲੇ ਦਿਨ ਰਾਣਾ ਦੱਗੁਬਤੀ ਨੇ ਤੇਲੁਗੂ ਅਤੇ ਤਮਿਲ ਸੈਕਸ਼ਨ ਨੂੰ ਹੋਸਟ ਕੀਤਾ ਸੀ। ਉਨ੍ਹਾਂ ਤੋਂ ਇਲਾਵਾ ਸ਼ਨਵੀ ਸ਼੍ਰੀਵਾਸਤਵ, ਰਚਿਤਾ ਰਾਮ, ਕੁੰਚਕੋ ਬੋਵਨ ਅਤੇ ਰਿਤਿਕਾ ਸਿੰਘ ਨੇ ਵੀ ਸਮਾਰੋਹ 'ਚ ਪਾਰਟੀਸਪੇਟ ਕੀਤਾ। ਇਸ ਐਵਾਰਡਜ਼ ਨੂੰ ਦੱਖਣ ਦੀਆਂ ਚਾਰ ਇੰਡਸਟਰੀਆਂ 'ਤੇਲੁਗੂ, ਤਮਿਲ, ਮਲਿਆਲਮ ਅਤੇ ਕੰਨੜ) ਨੇ ਮਿਲ ਆਯੋਜਿਤ ਕਰਦੀਆਂ ਹਨ।

Tags: Akkineni NagarjunaIIFA Utsavam 2017Amala AkkineniAkshara HaasanUrvashi RautelaJaya Pradaਨਾਗਾਰਜੁਨਆਈਫਾ ਉਤਸਵਮ ਐਵਾਰਡਜ਼ 2017