FacebookTwitterg+Mail

ਸੁਪਰਸਟਾਰ ਨਾਗਾਰਜੁਨ ਨਾਲ ਮੌਨੀ ਨੇ ਸ਼ੇਅਰ ਕੀਤੀ ਤਸਵੀਰ

akkineni nagarjuna
15 July, 2018 04:20:21 PM

ਮੁੰਬਈ (ਬਿਊਰੋ)— ਸਾਊਥ ਸੁਪਰਸਟਾਰ ਅੱਕੀਨੇਨੀ ਨਾਗਾਰਜੁਨ ਫਿਲਮ 'ਬ੍ਰਹਮਾਸਤਰ' ਨਾਲ ਬਾਲੀਵੁੱਡ 'ਚ ਵਾਪਸੀ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਟੀ. ਵੀ. ਅਦਾਕਾਰਾ ਮੌਨੀ ਰਾਏ ਨਾਲ ਤਸਵੀਰਾਂ ਕਲਿਕ ਕਰਵਾਈਆਂ, ਜੋ ਉਸ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਕੇ ਮੌਨੀ ਨੇ ਇਨ੍ਹੀਂ ਦਿਨੀਂ ਚੱਲ ਰਹੀ ਫਿਲਮ ਦੀ ਸ਼ੂਟਿੰਗ 'ਚ ਵਾਪਸੀ ਲਈ ਸੁਪਰਸਟਾਰ ਦਾ ਧੰਨਵਾਦ ਕੀਤਾ। ਨਾਗਾਰਜੁਨ ਹਿੰਦੀ ਫਿਲਮਾਂ 'ਚ ਘੱਟ ਹੀ ਨਜ਼ਰ ਆਉਂਦੇ ਹਨ। ਆਖਰੀ ਵਾਰ ਉਹ 2003 'ਚ ਜੇ. ਪੀ. ਦੱਤਾ ਦੀ ਫਿਲਮ 'ਐੱਲ. ਓ. ਸੀ.' 'ਚ ਨਜ਼ਰ ਆਏ ਸਨ। ਹੁਣ ਉਹ ਇਸ ਫਿਲਮ ਰਾਹੀਂ 15 ਸਾਲ ਬਾਅਦ ਹਿੰਦੀ ਫਿਲਮਾਂ 'ਚ ਵਾਪਸੀ ਕਰਨ ਜਾ ਰਹੇ ਹਨ।

Punjabi Bollywood Tadka
ਮੌਨੀ ਨੇ ਦੂਜੀ ਤਸਵੀਰ ਨਿਰਦੇਸ਼ਕ ਅਯਾਨ ਮੁਖਰਜੀ ਨਾਲ ਸ਼ੇਅਰ ਕੀਤੀ ਹੈ ਜਿਸ ਦੇ ਕੈਪਸ਼ਨ 'ਚ ਲਿਖਿਆ, ''ਪਿਆਰ ਤੇ ਕੰਮ, ਕੰਮ ਤੇ ਪਿਆਰ' ਇਹ ਹੀ ਸਭ ਕੁਝ ਹੈ, ਜਿਨ੍ਹਾਂ ਲੋਕਾਂ ਨਾਲ ਹਾਂ ਉਹ ਮੇਰੇ ਪਸੰਦੀਦਾ ਹਨ ਅਤੇ ਮੈਂ ਇਨ੍ਹਾਂ ਨਾਲ ਬਹੁਤ ਜ਼ਿਆਦਾ ਖੁਸ਼ ਰਹਿੰਦੀ ਹਾਂ''।

Punjabi Bollywood Tadka
ਦੱਸਣਯੋਗ ਹੈ ਕਿ 'ਬ੍ਰਹਮਾਤਸਰ' ਦਾ ਨਿਰਦੇਸ਼ਨ ਅਯਾਨ ਮੁਖਰਜੀ ਕਰ ਰਹੇ ਹਨ, ਜਦਕਿ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਹੇਠ ਫਿਲਮ ਦਾ ਨਿਰਮਾਣ ਕੀਤਾ ਗਿਆ। ਫਿਲਮ 'ਚ ਰਣਬੀਰ ਕਪੂਰ, ਆਲੀਆ ਭੱਟ, ਅਮਿਤਾਭ ਬੱਚਨ ਅਤੇ ਮੌਨੀ ਰਾਏ ਵਰਗੇ ਕਲਕਾਰ ਅਹਿਮ ਭੂਮਿਕਾ 'ਚ ਹਨ। ਇਸ ਤੋਂ ਇਲਾਵਾ ਇਹ ਫਿਲਮ 15 ਅਗਸਤ, 2019 ਨੂੰ ਰਿਲੀਜ਼ ਹੋਵੇਗੀ।


Tags: Akkineni Nagarjuna Mouni Roy Brahmastra Ayan Mukerji Karan Johar Tv Actress

Edited By

Kapil Kumar

Kapil Kumar is News Editor at Jagbani.