FacebookTwitterg+Mail

'ਬ੍ਰਹਮਾਸਤਰ' ਦੇ ਸੈੱਟ 'ਤੇ ਪਹੁੰਚੇ ਨਾਗਾਰਜੁਨ, ਰਣਬੀਰ-ਆਲੀਆ ਨਾਲ ਸ਼ੁਰੂ ਕੀਤੀ ਸ਼ੂਟਿੰਗ

akkineni nagarjuna
16 July, 2018 05:52:24 PM

ਮੁੰਬਈ (ਬਿਊਰੋ)— ਸਾਊਥ ਸੁਪਰਸਟਾਰ ਅੱਕੀਨੇਨੀ ਨਾਗਾਰਜੁਨ ਆਯਾਨ ਮੁਖਰਜੀ ਦੀ ਫਿਲਮ 'ਬ੍ਰਹਮਾਸਤਰ' 'ਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਹ ਸੁਣਨ ਤੋਂ ਬਾਅਦ ਫੈਨਜ਼ 'ਚ ਫਿਲਮ ਨੂੰ ਦੇਖਣ ਦੀ ਉਤਸੁਕਤਾ ਪਹਿਲਾਂ ਨਾਲੋਂ ਕਾਫੀ ਵਧ ਗਈ ਹੈ। ਹਾਲ ਹੀ 'ਚ ਫਿਲਮ ਨਿਰਮਾਤਾ ਕਰਨ ਜੌਹਰ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਕਿ ਨਾਗਾਰਜੁਨ ਨੇ 'ਬ੍ਰਹਮਾਸਤਰ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਕਰਨ ਜੌਹਰ ਨੇ ਜੋ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਉਸ 'ਚ ਨਾਗਾਰਜੁਨ ਨਿਰਦੇਸ਼ਕ ਅਯਾਨ ਮੁਖਰਜੀ, ਆਲੀਆ ਭੱਟ ਅਤੇ ਰਣਬੀਰ ਕਪੂਰ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।

ਕਰਨ ਜੌਹਰ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਇਸ ਸਮੇਂ ਅਸੀਂ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਹਾਂ ਕਿਉਂਕਿ ਨਾਗਾਰਜੁਨ ਵਰਗੇ ਸੁਪਰਸਟਾਰ ਸਾਡੀ ਫਿਲਮ 'ਬ੍ਰਹਮਾਸਤਰ' 'ਚ ਇਕ ਖਾਸ ਕਿਰਦਾਰ ਨਿਭਾਉਣ ਜਾ ਰਹੇ ਹਨ। ਫਿਲਮ ਦਾ ਨਿਰਦੇਸ਼ਨ ਅਯਾਨ ਮੁਖਰਜੀ ਕਰਨਗੇ ਅਤੇ ਇਸ 'ਚ ਅਮਿਤਾਭ ਬੱਚਨ, ਆਲੀਆ ਭੱਟ ਅਤੇ ਰਣਬੀਰ ਕਪੂਰ ਵਰਗੇ ਕਲਾਕਾਰ ਅਹਿਮ ਕਿਰਦਾਰ 'ਚ ਨਜ਼ਰ ਆਉਣਗੇ। ਅਸੀਂ ਆਪਣੇ ਵਲੋਂ ਨਾਗਾਰਜੁਨ ਨੂੰ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਉਨ੍ਹਾਂ ਸਾਡੀ ਫਿਲਮ 'ਚ ਕੰਮ ਕਰਨ ਲਈ ਹਾਮੀ ਭਰੀ ਹੈ''।


Tags: Akkineni Nagarjuna Brahmastra Ayan Mukerji Karan Johar Ranbir Kapoor Bollywood Actor

Edited By

Kapil Kumar

Kapil Kumar is News Editor at Jagbani.